ਦ੍ਰਾਵਿੜ ਨਹੀਂ ਸਚਿਨ ਨੂੰ ਦੀਵਾਰ ਮੰਨਦਾ ਹੈ ਦੱਖਣੀ ਅਫਰੀਕਾ ਦਾ ਇਹ ਤੂਫਾਨੀ ਗੇਂਦਬਾਜ਼

04/13/2020 6:08:04 PM

ਸਪੋਰਟਸ ਡੈਸਕ : ਸਾਬਕਾ ਭਾਰਤੀ ਕ੍ਰਿਕਟਰ ਰਾਹੁਲ ਦ੍ਰਾਵਿੜ ਨੂੰ ‘ਦਿ ਵਾਲ’ ਕਿਹਾ ਜਾਂਦਾ ਹੈ ਪਰ ਦੱਖਣੀ ਅਫਰੀਕਾ ਦੇ ਤੂਫਾਨੀ ਗੇਂਦਬਾਜ਼ ਡੇਲ ਸਟੇਨ ਦਾ ਇਸ ਬਾਰੇ ਵਿਚ ਕੁਝ ਹੋਰ ਹੀ ਮੰਨਣਾ ਹੈ। ਦਰਅਸਲ, ਸਟੇਨ ਇਕ ਸਵਾਲ ਦੇ ਜਵਾਬ ਵਿਚ ਦ੍ਰਾਵਿੜ ਨੂੰ ਜ਼ਬਰਦਸਤ ਬੱਲੇਬਾਜ਼ ਜਦਕਿ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਨੂੰ ਦੀਵਾਰ ਕਿਹਾ ਹੈ। 

PunjabKesari

ਕੋਰੋਨਾ ਵਾਇਰਸ ਕਾਰਨ ਘਰ ਵਿਚ ਲਾਕਡਾਊਨ ਹੋਏ ਖਿਡਾਰੀ ਆਪਣੇ ਫੈਂਸ ਨਾਲ ਗੱਲਬਾਤ ਕਰਨ ਦੇ ਲਈ ਸੋਸ਼ਲ ਮੀਡੀਆ ’ਤੇ ਸਵਾਲ ਜਵਾਬ ਸੈਸ਼ਨ ਦਾ ਸਹਾਰਾ ਲੈ ਰਹੇ ਹਨ। ਡੇਲ ਸਟੇਨ ਨੇ ਵੀ ਸਵਾਲ-ਜਵਾਬ ਦਾ ਸੈਸ਼ਨ ਰੱਖਿਆ ਸੀ। ਇਸ ਦੌਰਾਨ ਜਦੋਂ ਉਸ ਤੋਂ ਸਭ ਤੋਂ ਬਿਹਤਰੀਨ ਬੱਲੇਬਾਜ਼ ਦੇ ਬਾਰੇ ਵਿਚ ਪੁੱਛਿਆ ਗਿਆ ਤਾਂ ਇਸ ’ਤੇ ਉਸ ਨੇ 5 ਖਿਡਾਰੀਆਂ ਦਾ ਨਾਂ ਲਿਆ। ਇਸ ਦੌਰਾਨ ਉਸ ਨੇ ਰਿਕੀ ਪੋਂਟਿੰਗ ਨੂੰ ਸ਼ਾਨਦਾਰ ਬੱਲੇਬਾਜ਼, ਸਚਿਨ, ਨੂੰ ਦੀਵਾਰਸ ਅਤੇ ਰਾਹੁਲ ਦ੍ਰਾਵਿੜ, ਕ੍ਰਿਸ ਗੇਲ ਅਤੇ ਕੇਵਿਨ ਪੀਟਰਸਨ ਨੂੰ ਜ਼ਬਰਦਸਤ ਬੱਲੇਬਾਜ਼ ਦੱਸਿਆ।

PunjabKesari

ਇਸ ਦੌਰਾਨ ਇਕ ਭਾਰਤੀ ਯੂਜ਼ਰ ਨੇ ਸਟੇਨ ਤੋਂ ਸਪਾਟ ਫਿਕਸਿੰਗ ਨੂੰ ਲੈ ਕੇ ਸਵਾਲ ਕਰਦਿਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਅਤੇ ਸਿੱਧਾ ਪੁੱਛ ਲਿਆ ਕਿ ਉਹ ਸਪਾਟ ਫਿਕਸਿੰਗ ਦੇ ਲਈ ਕਿੰਨੇ ਪੈਸੇ ਲੈਂਦੇ ਹਨ। ਇਸ ’ਤੇ ਸਟੇਨ ਵੀ ਗੁੱਸੇ ਵਿਚ ਆ ਗਏ ਅਤੇ ਯੂਜ਼ਰ ਨੂੰ ਬਲਾਕ ਕਰ ਦਿੱਤਾ। ਉਸ ਨੇ ਕੁਮੈਂਟ ਵਿਚ ਇਸ ਦੀ ਜਾਣਕਾਰੀ ਦਿੰਦੇ ਹੋਏ ਬਲਾਕਡ ਪੋਸ ਲਿਖਿਆ।


Ranjit

Content Editor

Related News