ਸੌਰਵ ਗਾਂਗੁਲੀ ਨੂੰ ICC 'ਚ ਮਿਲੀ ਅਹਿਮ ਜ਼ਿੰਮੇਵਾਰੀ, ਸੰਭਾਲਣਗੇ ਇਹ ਵੱਡਾ ਅਹੁਦਾ
Wednesday, Nov 17, 2021 - 05:14 PM (IST)
ਸਪੋਰਟਸ ਡੈਸਕ- ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਦੇ ਮੌਜੂਦਾ ਪ੍ਰਧਾਨ ਸੌਰਵ ਗਾਂਗੁਲੀ ਨੂੰ ਕੌਮਾਂਤਰੀ ਕ੍ਰਿਕਟ ਪਰਿਸ਼ਦ (ਆਈ. ਸੀ. ਸੀ.) 'ਚ ਵੱਡੀ ਜ਼ਿੰਮੇਵਾਰੀ ਮਿਲੀ ਹੈ। ਕੌਮਾਂਤਰੀ ਕ੍ਰਿਕਟ ਪਰਿਸ਼ਦ ਨੇ ਸੌਰਵ ਗਾਂਗੁਲੀ ਨੂੰ ਆਈ. ਸੀ. ਸੀ ਪੁਰਸ਼ ਕ੍ਰਿਕਟ ਕਮੇਟੀ ਦਾ ਚੇਅਰਮੈਨ ਨਿਯੁਕਤ ਕੀਤਾ ਹੈ। ਪਿਛਲੇ ਕਰੀਬ ਇੱਕ ਦਹਾਕੇ ਤੋਂ ਇਸ ਅਹੁਦੇ 'ਤੇ ਭਾਰਤੀ ਟੀਮ ਦੇ ਸਾਬਕਾ ਕਪਤਾਨ ਅਤੇ ਕੋਚ ਅਨਿਲ ਕੁੰਬਲੇ ਨੇ ਹੁਣ ਆਪਣਾ ਕਾਰਜਕਾਲ ਪੂਰਾ ਕਰ ਲਿਆ ਹੈ।
ਆਈ. ਸੀ. ਸੀ. ਨੇ ਬੁੱਧਵਾਰ ਨੂੰ ਜਾਰੀ ਪ੍ਰੈਸ ਬਿਆਨ ਰਾਹੀਂ ਦੱਸਿਆ ਕਿ ਹੁਣ ਸੌਰਵ ਗਾਂਗੁਲੀ ਆਈ. ਸੀ. ਸੀ. ਪੁਰਸ਼ ਕ੍ਰਿਕਟ ਕਮੇਟੀ ਦੇ ਮੁਖੀ ਹੋਣਗੇ। ਉਨ੍ਹਾਂ ਤੋਂ ਪਹਿਲਾਂ ਅਨਿਲ ਕੁੰਬਲੇ ਇਸ ਅਹੁਦੇ 'ਤੇ ਸਨ। ਅਨਿਲ ਕੁੰਬਲੇ ਨੇ ਤਿੰਨ-ਤਿੰਨ ਸਾਲਾਂ ਦਾ ਆਪਣਾ ਕਾਰਜਕਾਲ ਪੂਰਾ ਕਰ ਲਿਆ ਹੈ ਅਤੇ ਹੁਣ ਉਨ੍ਹਾਂ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਅਨਿਲ ਕੁੰਬਲੇ ਪਿਛਲੇ 9 ਸਾਲਾਂ ਤੋਂ ਇਸ ਅਹੁਦੇ 'ਤੇ ਬਣੇ ਹੋਏ ਸਨ ਪਰ ਹੁਣ ਬੀ. ਸੀ. ਸੀ. ਆਈ. ਦੇ ਚੇਅਰਮੈਨ ਸੌਰਵ ਗਾਂਗੁਲੀ ਨੂੰ ਇਹ ਵੱਡੀ ਜ਼ਿੰਮੇਵਾਰੀ ਨਿਭਾਉਣੀ ਪਵੇਗੀ।
ਸੌਰਵ ਗਾਂਗੁਲੀ ਦੀ ਨਿਯੁਕਤੀ 'ਤੇ ਆਈ.ਸੀ.ਸੀ. ਦੇ ਪ੍ਰਧਾਨ ਗ੍ਰੇਗ ਬਾਰਕਲੇ ਨੇ ਕਿਹਾ,"ਮੈਂ ਸੌਰਵ ਦਾ ਆਈ. ਸੀ. ਸੀ. ਪੁਰਸ਼ ਕ੍ਰਿਕਟ ਕਮੇਟੀ ਦੇ ਚੇਅਰਮੈਨ ਦੇ ਅਹੁਦੇ 'ਤੇ ਸੁਆਗਤ ਕਰਦੇ ਹੋਏ ਬਹੁਤ ਖੁਸ਼ ਹਾਂ। ਦੁਨੀਆ ਦੇ ਸਰਵਸ੍ਰੇਸ਼ਠ ਖਿਡਾਰੀਆਂ 'ਚੋਂ ਇਕ ਅਤੇ ਬਾਅਦ 'ਚ ਪ੍ਰਸ਼ਾਸਕ ਦੇ ਰੂਪ 'ਚ ਉਸ ਦਾ ਅਨੁਭਵ ਸਾਨੂੰ ਆਕਾਰ ਦੇਣ 'ਚ ਮਦਦ ਕਰੇਗਾ। ਸਾਡੇ ਕ੍ਰਿਕਟ ਸਬੰਧੀ ਫ਼ੈਸਲੇ ਅੱਗੇ ਜਾ ਰਹੇ ਹਨ। ਮੈਂ ਅਨਿਲ ਕੁੰਬਲੇ ਦੀ ਪਿਛਲੇ ਨੌਂ ਸਾਲਾਂ ਵਿੱਚ ਡੀ. ਆਰ. ਐਸ. ਦੀ ਵਧੇਰੇ ਨਿਯਮਤ ਅਤੇ ਨਿਰੰਤਰ ਵਰਤੋਂ ਦੁਆਰਾ ਅੰਤਰਰਾਸ਼ਟਰੀ ਖੇਡ ਵਿੱਚ ਸੁਧਾਰ ਕਰਨ ਵਿੱਚ ਸ਼ਾਨਦਾਰ ਅਗਵਾਈ ਲਈ ਧੰਨਵਾਦ ਕਰਨਾ ਚਾਹਾਂਗਾ।
ਆਈ. ਸੀ. ਸੀ. ਨੇ ਇਹ ਵੀ ਸੂਚਿਤ ਕੀਤਾ ਹੈ ਕਿ ਆਈ. ਸੀ. ਸੀ ਮਹਿਲਾ ਕਮੇਟੀ ਨੂੰ ਹੁਣ ਆਈ. ਸੀ. ਸੀ. ਮਹਿਲਾ ਕ੍ਰਿਕਟ ਕਮੇਟੀ ਦੇ ਨਾਂ ਨਾਲ ਜਾਣਿਆ ਜਾਵੇਗਾ। ਕ੍ਰਿਕਟ ਵੈਸਟਇੰਡੀਜ਼ ਦੇ ਸੀ. ਈ. ਓ. ਜੌਨੀ ਗ੍ਰੇਵ ਨੂੰ ਆਈਸੀਸੀ ਮਹਿਲਾ ਕ੍ਰਿਕਟ ਕਮੇਟੀ ਵਿੱਚ ਨਿਯੁਕਤ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਬੀਜਿੰਗ ਓਲੰਪਿਕ ਦੇ ਡਿਪਲੋਮੈਟਿਕ ਬਾਈਕਾਟ 'ਤੇ ਵਿਚਾਰ ਕਰ ਰਿਹੈ ਅਮਰੀਕਾ : ਰਿਪੋਰਟ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।