ਕੋਹਲੀ ਲਈ ਚੀਜ਼ਾਂ ਆਸਾਨ ਕਰਨ ਲਈ ਹਾਂ, ਮੁਸ਼ਕਲ ਕਰਨ ਲਈ ਨਹੀਂ : ਗਾਂਗੁਲੀ
Thursday, Oct 24, 2019 - 10:55 AM (IST)

ਸਪੋਰਟਸ ਡੈਸਕ— ਬੀ. ਸੀ. ਸੀ. ਆਈ. ਦੇ ਪ੍ਰਧਾਨ ਸੌਰਵ ਗਾਂਗੁਲੀ ਨੇ ਸੋਮਵਾਰ ਨੂੰ ਵਿਰਾਟ ਕੋਹਲੀ ਨੂੰ ਭਾਰਤੀ ਕ੍ਰਿਕਟ ਦਾ ਸਭ ਤੋਂ ਅਹਿਮ ਵਿਅਕਤੀ ਕਰਾਰ ਦਿੱਤਾ ਅਤੇ ਕਪਤਾਨ ਨੂੰ ਸਾਰਾ ਮੁਮਕਿਨ ਸਮਰਥਨ ਦੇਣ ਦਾ ਵਾਅਦਾ ਕੀਤਾ ਤਾਂ ਜੋ ਚੀਜ਼ਾਂ ਆਸਾਨ ਹੋਣ, ਮੁਸ਼ਕਲ ਨਹੀਂ। ਬੀ. ਸੀ. ਸੀ. ਆਈ. ਪ੍ਰਧਾਨ ਦਾ ਅਹੁਦਾ ਸੰਭਾਲਣ ਦੇ ਬਾਅਦ ਗਾਂਗੁਲੀ ਨੇ ਕਿਹਾ ਕਿ ਉਹ ਭਾਰਤੀ ਕਪਤਾਨ ਨਾਲ ਗੱਲ ਕਰਨਗੇ ਅਤੇ ਅੱਗੇ ਬਾਰੇ ਸੋਚਣਗੇ। ਉਨ੍ਹਾਂ ਕਿਹਾ ਕਿ ਮੈਂ ਇਸ ਨੂੰ ਇਸੇ ਤਰੀਕੇ ਨਾਲ ਦੇਖਦਾ ਹਾਂ। ਉਹ ਸਾਡੀ ਕ੍ਰਿਕਟ ਟੀਮ ਨੂੰ ਦੁਨੀਆ ਦੀ ਸਰਵਸ੍ਰੇਸ਼ਠ ਟੀਮ ਬਣਾਉਣਾ ਚਾਹੁੰਦੇ ਹਨ।
ਪਿਛਲੇ ਤਿੰਨ ਤੋਂ ਚਾਰ ਸਾਲਾਂ 'ਚ ਜਿਸ ਤਰੀਕੇ ਨਾਲ ਟੀਮ ਖੇਡ ਰਹੀ ਹੈ, ਉਸ ਲਿਹਾਜ਼ ਨਾਲ ਇਹ ਟੀਮ ਕਾਫੀ ਸ਼ਾਨਦਾਰ ਰਹੀ ਹੈ। ਬੀ. ਸੀ. ਸੀ. ਆਈ. ਪ੍ਰਧਾਨ ਨੇ ਸਪੱਸ਼ਟ ਕਿਹਾ, ''ਇਹ ਪੂਰਨ ਚਰਚਾ ਹੋਵੇਗੀ ਅਤੇ ਹਰ ਚੀਜ਼ ਬਾਰੇ ਆਪਸ 'ਚ ਚਰਚਾ ਹੋਵੇਗੀ। ਪ੍ਰਦਰਸ਼ਨ ਸਭ ਤੋਂ ਅਹਿਮ ਚੀਜ਼ ਹੈ ਅਤੇ ਅਸੀਂ ਭਾਰਤੀ ਕ੍ਰਿਕਟ ਦੇ ਭਵਿੱਖ 'ਤੇ ਫੈਸਲਾ ਕਰਾਂਗੇ। ਵਿਰਾਟ ਇਸ ਸੰਦਰਭ ਸਭ ਤੋਂ ਅਹਿਮ ਵਿਅਕਤੀ ਹੈ। ਅਸੀਂ ਉਸ ਦਾ ਸਮਰਥਨ ਕਰਾਂਗੇ, ਅਸੀਂ ਉਨ੍ਹਾਂ ਦੀ ਗੱਲ ਸੁਣਾਂਗੇ। ਮੈਂ ਖੁਦ ਵੀ ਕਪਤਾਨ ਰਹਿ ਚੁੱਕਾ ਹਾਂ। ਆਪਸੀ ਸਨਮਾਨ ਹੋਵੇਗਾ, ਰਾਇ ਹੋਵੇਗੀ ਅਤੇ ਚਰਚਾ ਵੀ ਹੋਵੇਗੀ ਅਤੇ ਅਸੀਂ ਉਹ ਹੀ ਕਰਾਂਗੇ ਜੋ ਖੇਡ ਲਈ ਸਰਵਸ੍ਰੇਸ਼ਠ ਹੋਵੇਗਾ।