ਸ਼੍ਰੇਅਸ ਅਈਅਰ ਦੇ ਸੈਂਕੜੇ ਤੋਂ ਖੁਸ਼ ਹੋ ਕੇ ਗਾਂਗੁਲੀ ਨੇ ਦਿੱਤਾ ਇਹ ਬਿਆਨ

Thursday, Feb 06, 2020 - 10:44 AM (IST)

ਸ਼੍ਰੇਅਸ ਅਈਅਰ ਦੇ ਸੈਂਕੜੇ ਤੋਂ ਖੁਸ਼ ਹੋ ਕੇ ਗਾਂਗੁਲੀ ਨੇ ਦਿੱਤਾ ਇਹ ਬਿਆਨ

ਸਪੋਰਟਸ ਡੈਸਕ— ਸ਼੍ਰੇਅਸ ਅਈਅਰ ਵੱਲੋਂ ਬੁੱਧਵਾਰ ਨੂੰ ਨਿਊਜ਼ੀਲੈਂਡ ਦੇ ਖਿਲਾਫ ਖੇਡੀ ਗਈ 103 ਦੌੜਾਂ ਦੀ ਪਾਰੀ ਨਾਲ ਬੀ. ਸੀ. ਸੀ. ਆਈ. ਪ੍ਰਧਾਨ ਸੌਰਭ ਗਾਂਗੁਲੀ ਖੁਸ਼ ਹਨ। ਇਹ ਅਈਅਰ ਦਾ ਕੌਮਾਂਤਰੀ ਪੱਧਰ 'ਤੇ ਪਹਿਲਾ ਸੈਂਕੜਾ ਹੈ। ਅਈਅਰ ਨੇ ਹੈਮਿਲਟਨ ਦੇ ਸੇਡਨ ਪਾਰਕ 'ਚ ਨਿਊਜ਼ੀਲੈਂਡ ਦੇ ਖਿਲਾਫ ਵਨ-ਡੇ 'ਚ ਸੈਂਕੜਾ ਲਾ ਕੇ ਟੀਮ ਇੰਡੀਆ ਨੂੰ 50 ਓਵਰਾਂ 'ਚ ਚਾਰ ਵਿਕਟਾਂ 'ਤੇ 347 ਦੌੜਾਂ ਦੇ ਸਕੋਰ ਤਕ ਪਹੁੰਚਾਉਣ 'ਚ ਮਦਦ ਕੀਤੀ।

PunjabKesariਰਾਸ ਟੇਲਰ ਨੇ ਹਾਲਾਂਕਿ ਅਜੇਤੂ 109 ਦੌੜਾਂ ਦੀ ਪਾਰੀ ਖੇਡ ਕੇ ਨਿਊਜ਼ੀਲੈਂਡ ਨੂੰ ਜਿੱਤ ਦਿਵਾਈ। ਗਾਂਗੁਲੀ ਨੇ ਇੱਥੇ ਕਿਹਾ, ''ਇਹ ਉਨ੍ਹਾਂ ਦਾ ਪਹਿਲਾ ਸੈਂਕੜਾ ਹੈ। ਬਹੁਤ ਵਧੀਆ।'' ਅਈਅਰ ਨੇ ਵਿਰਾਟ ਕੋਹਲੀ ਦੇ ਨਾਲ ਤੀਜੇ ਵਿਕਟ ਲਈ 102 ਅਤੇ ਚੌਥੇ ਵਿਕਟ ਲਈ ਲੋਕੇਸ਼ ਰਾਹੁਲ ਦੇ ਨਾਲ 136 ਦੌੜਾਂ ਦੀ ਸਾਂਝੇਦਾਰੀ ਕੀਤੀ।


author

Tarsem Singh

Content Editor

Related News