ਭਾਰਤ ਖ਼ਿਲਾਫ਼ ਵਨ-ਡੇ ਸੀਰੀਜ਼ ਲਈ ਡੰਕਲੀ ਇੰਗਲੈਂਡ ਟੀਮ ’ਚ
Wednesday, Jun 23, 2021 - 06:21 PM (IST)
ਬਿ੍ਰਸਟਲ— ਆਲਰਾਊਂਡਰ ਸੋਫ਼ੀਆ ਡੰਕਲੀ ਨੂੰ ਭਾਰਤ ਖ਼ਿਲਾਫ਼ ਵਨ-ਡੇ ਕ੍ਰਿਕਟ ਸੀਰੀਜ਼ ਲਈ ਇੰਗਲੈਂਡ ਟੀਮ ’ਚ ਸ਼ਾਮਲ ਕੀਤਾ ਗਿਆ ਹੈ। ਤਿੰਨ ਮੈਚਾਂ ਦੀ ਸੀਰੀਜ਼ ਐਤਵਾਰ ਨੂੰ ਇੱਥੇ ਸ਼ੁਰੂ ਹੋਵੇਗੀ। 7 ਸਾਲ ’ਚ ਪਹਿਲੀ ਵਾਰ ਟੈਸਟ ਖੇਡਣ ਵਾਲੀ ਭਾਰਤੀ ਟੀਮ ਨੇ ਪਿਛਲੇ ਹਫ਼ਤੇ ਇੰਗਲੈਂਡ ਖ਼ਿਲਾਫ਼ ਇਕਮਾਤਰ ਟੈਸਟ ਡਰਾਅ ਕਰਾਇਆ ਸੀ। ਡੰਕਲੀ ਨੇ 74 ਦੌੜਾਂ ਦੀ ਅਜੇਤੂ ਪਾਰੀ ਖੇਡੀ ਸੀ। ਉਹ 15 ਟੀ-20 ਮੈਚ ਖੇਡ ਚੁੱਕੀ ਹੈ ਪਰ ਅਜੇ ਤਕ ਵਨ-ਡੇ ’ਚ ਡੈਬਿਊ ਨਹੀਂ ਕੀਤਾ।
ਇੰਗਲੈਂਡ ਦੀ ਟੀਮ : ਹੀਥਰ ਨਾਈਟ (ਕਪਤਾਨ), ਐਮਿਲੀ ਅਰਲੋਟ, ਟੈਮੀ ਬਿਊਮੋਂਟ, ਕੈਥਰੀਨ ਬ੍ਰੰਟ, ਕੈਟ ਕ੍ਰਾਸ, ਫ਼੍ਰੇਆ ਡੇਵਿਸ, ਸੋਫ਼ੀਆ ਡੰਕਲੀ, ਸੋਫ਼ੀ ਐਕਸੇਲੇਟਨ, ਟੈਸ਼ ਫ਼ਰਾਂਟ, ਸਾਰਾ ਗਲੇਨ, ਐਮੀ ਜੋਂਸ, ਨੈਟ ਸਕਿਵੇਰ, ਆਨਿਆ ਸ਼ਰੂਬਸੋਲੇ, ਮੈਡੀ ਵਿਲੀਅਰਸ, ਫ਼੍ਰਾਨ ਵਿਲਸਨ, ਲੌਰੇਨ ਵਿਨਫ਼ੀਲਡ ਹਿੱਲ।