ਸੂਰਮਾ ਹਾਕੀ ਕਲੱਬ ਨੇ ਦਿੱਲੀ ਨੂੰ 5-1 ਨਾਲ ਹਰਾਇਆ
Tuesday, Jan 21, 2025 - 11:03 AM (IST)

ਰਾਂਚੀ– ਜੇ. ਐੱਸ. ਡਬਲਯੂ. ਸੂਰਮਾ ਹਾਕੀ ਕਲੱਬ ਨੇ ਸ਼ੁਰੂ ਤੋਂ ਲੈ ਕੇ ਆਖਿਰ ਤੱਕ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਸੋਮਵਾਰ ਨੂੰ ਇੱਥੇ ਮਹਿਲਾ ਹਾਕੀ ਇੰਡੀਆ ਲੀਗ ਵਿਚ ਦਿੱਲੀ ਐੱਸ. ਜੀ. ਪਾਈਪਰਜ਼ ਨੂੰ 5-1 ਨਾਲ ਕਰਾਰੀ ਹਾਰ ਦੇ ਕੇ ਜਿੱਤ ਦੇ ਰਸਤੇ ’ਤੇ ਵਾਪਸੀ ਕੀਤੀ।
ਸੂਰਮਾ ਨੇ ਹਮਲਾਵਰ ਸ਼ੁਰੂਆਤ ਕੀਤੀ ਤੇ ਪਹਿਲੇ ਕੁਆਰਟਰ ਵਿਚ ਹੀ 3-0 ਦੀ ਬੜ੍ਹਤ ਹਾਸਲ ਕਰ ਲਈ। ਉਸ ਵੱਲੋਂ ਪਹਿਲੇ ਕੁਆਰਟਰ ਵਿਚ ਚਾਰਲੈਟ ਗਲਬਰਟ (6ਵੇਂ ਮਿੰਟ) ਤੇ ਸੋਨਮ (9ਵੇਂ ਤੇ 10ਵੇਂ ਮਿੰਟ) ਨੇ ਗੋਲ ਕੀਤੇ। ਦੂਜੇ ਕੁਆਰਟਰ ਵਿਚ ਕੋਈ ਵੀ ਟੀਮ ਗੋਲ ਨਹੀਂ ਕਰ ਸਕੀ।
ਸੰਗੀਤਾ ਕੁਮਾਰੀ (38ਵੇਂ ਮਿੰਟ) ਨੇ ਦਿੱਲੀ ਲਈ ਇਕਲੌਤਾ ਗੋਲ ਕੀਤਾ। ਪੇਨੀ ਸਕਿਬ (60ਵੇਂ) ਨੇ ਮੈਚ ਦੇ ਆਖਰੀ ਮਿੰਟ ਵਿਚ ਗੋਲ ਕਰਕੇ ਸੂਰਮਾ ਦੀ ਵੱਡੀ ਜਿੱਤ ਤੈਅ ਕੀਤੀ।