ਸੂਰਮਾ ਹਾਕੀ ਕਲੱਬ ਨੇ ਹਾਕੀ ਇੰਡੀਆ ਲੀਗ ਲਈ ਹਰਮਨਪ੍ਰੀਤ ਸਿੰਘ ਨੂੰ ਬਣਾਇਆ ਕਪਤਾਨ
Saturday, Dec 28, 2024 - 02:05 PM (IST)
ਰਾਓਰਕੇਲਾ– ਸੂਰਮਾ ਹਾਕੀ ਕਲੱਬ ਨੇ ਹਾਕੀ ਇੰਡੀਆ ਲੀਗ ਦੇ ਆਗਾਮੀ ਸੈਸ਼ਨ ਲਈ ਦੋ ਵਾਰ ਦੇ ਓਲੰਪਿਕ ਤਮਗਾ ਜੇਤੂ ਹਰਮਨਪ੍ਰੀਤ ਸਿੰਘ ਨੂੰ ਟੀਮ ਦਾ ਕਪਤਾਨ ਬਣਾਇਆ ਹੈ।
ਅਰਜੁਨ ਐਵਾਰਡੀ ਤੇ ਦੋ ਵਾਰ ਐੱਫ. ਆਈ. ਐੱਚ. ਬੈਸਟ ਪਲੇਅਰ ਆਫ ਦਿ ਯੀਅਰ ਰਹਿ ਚੁੱਕੇ ਹਰਮਨਪ੍ਰੀਤ ਨੇ ਪੰਜਾਬ ਤੇ ਹਰਿਆਣਾ ਸਥਿਤ ਫ੍ਰੈਂਚਾਈਜ਼ੀ ਦੀ ਅਗਵਾਈ ਕਰਨ ਨੂੰ ਲੈ ਕੇ ਕਿਹਾ, ‘‘ਮੈਂ ਇਸ ਟੀਮ ਦੀ ਅਗਵਾਈ ਕਰਨ ਤੇ ਅਜਿਹੇ ਖੇਤਰ ਦੀ ਪ੍ਰਤੀਨਿਧਤਾ ਕਰਨ ਲਈ ਉਤਸ਼ਾਹਿਤ ਹਾਂ ਜਿਸ ਦਾ ਮੇਰੇ ਦਿਲ ਵਿਚ ਇਕ ਵਿਸ਼ੇਸ਼ ਸਥਾਨ ਹੈ। ਇਹ ਇਕ ਵਿਸ਼ੇਸ਼ ਅਧਿਕਾਰ ਤੇ ਸਨਮਾਨ ਦੀ ਗੱਲ ਹੈ।’’