ਖੇਡ ਨਾਲੋਂ ਜ਼ਿਆਦਾ ਆਪਣੀ ਖ਼ੂਬਸੂਰਤੀ ਦੀ ਵਜ੍ਹਾ ਨਾਲ ਸੁਰਖ਼ੀਆਂ ''ਚ ਹੈ ਇਹ ਰੈਸਲਰ

01/10/2017 5:09:53 PM

ਨਵੀਂ ਦਿੱਲੀ— ਦਿੱਲੀ ''ਚ ਖੇਡੇ ਜਾ ਰਹੇ ਪ੍ਰੋ ਰੈਸਲਿੰਗ ਲੀਗ ਦੇ ਦੂਜੇ ਸੀਜ਼ਨ ''ਚ ਇਕ ਵਿਦੇਸ਼ੀ ਰੈਸਲਰ ਆਪਣੀ ਖ਼ੂਬਸੂਰਤੀ ਅਤੇ ਕਾਬਲੀਅਤ ਦੀ ਵਜ੍ਹਾ ਨਾਲ ਸੁਰਖ਼ੀਆਂ ''ਚ ਚਲ ਰਹੀ ਹੈ। ਇਸ ਨੇ ਪ੍ਰੋ ਰੈਸਲਿੰਗ ਲੀਗ ''ਚ ਰੈਸਲਰ ਬਬਿਤਾ ਫੋਗਾਟ ਨੂੰ 46 ਸਕਿੰਟਾਂ ''ਚ ਹਰਾ ਦਿੱਤਾ। ਸੋਫੀਆ ਨੇ ਮੈਚ 4-0 ਨਾਲ ਜਿੱਤ ਲਿਆ। ਇਸ ਮੈਚ ਦੇ ਬਾਅਦ ਸੱਟ ਦੀ ਵਜ੍ਹਾ ਨਾਲ ਬਬਿਤਾ ਟੂਰਨਾਮੈਂਟ ਤੋਂ ਵੀ ਹੱਟ ਗਈ।

ਦੱਸ ਦਈਏ ਕਿ ਸੋਫੀਆ ਨੂੰ ਰੈਸਲਿੰਗ ਵਰਲਡ ''ਚ ਗਲੈਮਰ ਗਰਲ ਦੇ ਤੌਰ ''ਤੇ ਜਾਣਿਆ ਜਾਂਦਾ ਹੈ। ਸੋਫੀਆ ਮੈਟਸਨ ਸਵੀਡਨ ਦੀ ਰੈਸਲਰ ਹੈ, ਜਿਨ੍ਹਾਂ ਨੇ ਕਾਫੀ ਘੱਟ ਉਮਰ ''ਚ ਰੈਸਲਿੰਗ ਖੇਡਣਾ ਸ਼ੁਰੂ ਕਰ ਦਿੱਤਾ ਸੀ। ਇਹ ਰੈਸਲਰ ਕੌਮਾਂਤਰੀ ਟੂਰਨਾਮੈਂਟ ''ਚ ਕਈ ਵਾਰ ਗੋਲਡ ਮੈਡਲ ਵੀ ਜਿੱਤ ਚੁੱਕੀ ਹੈ। ਇਨ੍ਹਾਂ ਨੇ ਯੂਰਪੀਅਨ ਚੈਂਪੀਅਨਸ਼ਿਪ ''ਚ 4 ਵਾਰ ਅਤੇ ਵਰਲਡ ਚੈਂਪੀਅਨਸ਼ਿਪ ''ਚ ਇਕ ਵਾਰ ਗੋਲਡ ਮੈਡਲ ਜਿੱਤਿਆ ਹੈ। ਇਸ ਤੋਂ ਇਲਾਵਾ ਪਿਛਲੇ ਸਾਲ ਰੀਓ ''ਚ ਹੋਏ ਓਲੰਪੀਅਨ ਗੇਮਜ਼ ''ਚ ਉਨ੍ਹਾਂ ਨੇ 53 ਕਿਲੋਗ੍ਰਾਮ ਕੈਟੇਗਰੀ ''ਚ ਕਾਂਸੀ ਤਮਗਾ ਜਿੱਤਿਆ ਸੀ।

ਸੋਫੀਆ ਦਾ ਕਹਿਣਾ ਹੈ ਕਿ ''ਮੈਨੂੰ ਆਪਣੇ ਦੇਸ਼ ਸਵੀਡਨ ਨਾਲ ਪਿਆਰ ਹੈ ਅਤੇ ਪੂਰੀ ਦੁਨੀਆ ਨੂੰ ਸਵੀਡਨ ਦੀ ਤਰ੍ਹਾਂ ਹੋਣਾ ਚਾਹੀਦਾ ਹੈ। ਇੱਥੇ ਦੇ ਲੋਕ ਪੀਣਾ ਅਤੇ ਉਸ ਤੋਂ ਬਾਅਦ ਨਿਊਡ ਹੋਣਾ ਪਸੰਦ ਕਰਦੇ ਹਨ, ਨਾਲ ਹੀ ਇੱਥੋਂ ਦੀਆਂ ਮਹਿਲਾਵਾਂ ਵੀ ਬੇਹੱਦ ਹੌਟ ਹਨ। ਮੈਂ ਸੋਚ ਵੀ ਨਹੀਂ ਸਕਦੀ ਕਿ ਦੁਨੀਆ ''ਚ ਇਸ ਤੋਂ ਵੀ ਚੰਗਾ ਕੋਈ ਦੇਸ਼ ਹੋਵੇਗਾ।


Related News