ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਵਿਰੁਸ਼ਕਾ ਦੀ ਧੀ ਦੀ ਤਸਵੀਰ ਅਸਲੀ ਜਾਂ ਨਕਲੀ, ਜਾਣੋ ਕੀ ਹੈ ਸਚਾਈ
Wednesday, Jan 13, 2021 - 02:25 PM (IST)

ਸਪੋਰਟਸ ਡੈਸਕ : ਬਾਲੀਵੁੱਡ ਇੰਡਸਟਰੀ ਅਤੇ ਖੇਡ ਜਗਤ ਦੀ ਸਭ ਤੋਂ ਮਸ਼ਹੂਰ ਜੋੜੀ ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਮਾਤਾ-ਪਿਤਾ ਬਣ ਗਏ ਹਨ। ਅਨੁਸ਼ਕਾ ਨੇ 11 ਜਨਵਰੀ 2021 ਨੂੰ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਵਿਚ ਦੁਪਹਿਰ ਨੂੰ ਧੀ ਨੂੰ ਜਨਮ ਦਿੱਤਾ ਸੀ। ਇਸ ਦੀ ਜਾਣਕਾਰੀ ਖ਼ੁਦ ਵਿਰਾਟ ਕੋਹਲੀ ਨੇ ਆਪਣੇ ਟਵਿਟਰ ਅਕਾਊਂਟ ’ਤੇ ਪੋਸਟ ਸਾਂਝੀ ਕਰਕੇ ਦਿੱਤੀ ਸੀ। ਹਾਲਾਂਕਿ ਵਿਰੁਸ਼ਕਾ ਨੇ ਆਪਣੀ ਧੀ ਦੀ ਕੋਈ ਤਸਵੀਰ ਜਾਰੀ ਨਹੀਂ ਕੀਤੀ ਸੀ।
ਇਹ ਵੀ ਪੜ੍ਹੋ: ਵਿਰਾਟ ਕੋਹਲੀ ਦੇ ਘਰ ਆਈਆਂ ਖ਼ੁਸ਼ੀਆਂ, ਅਨੁਸ਼ਕਾ ਨੇ ਦਿੱਤਾ ਧੀ ਨੂੰ ਜਨਮ
ਉਥੇ ਹੀ ਵਿਰਾਟ ਕੋਹਲੀ ਦੇ ਭਰਾ ਵਿਕਾਸ ਕੋਹਲੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਇਕ ਬੱਚੀ ਦੀ ਤਸਵੀਰ ਸਾਂਝੀ ਕੀਤੀ, ਜੋ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਗਈ ਅਤੇ ਹਰ ਕੋਈ ਇਸ ਨੂੰ ਵਿਰਾਟ ਅਤੇ ਅਨੁਸ਼ਕਾ ਦੀ ਧੀ ਦੀ ਤਸਵੀਰ ਦੱਸਣ ਲੱਗਾ। ਦੱਸ ਦੇਈਏ ਕਿ ਇਸ ਤਸਵੀਰ ਵਿਚ ਸਿਰਫ਼ ਬੱਚੀ ਦੇ ਪੈਰ ਹੀ ਨਜ਼ਰ ਆ ਰਹੇ ਸਨ। ਹੁਣ ਵਿਕਾਸ ਨੇ ਇਸ ਨੂੰ ਲੈ ਕੇ ਸਫ਼ਾਈ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜੋ ਤਸਵੀਰ ਉਨ੍ਹਾਂ ਨੇ ਸਾਂਝੀ ਕੀਤੀ ਸੀ, ਉਹ ਅਸਲੀ ਨਾ ਹੋ ਕੇ ਸਿਰਫ਼ ਇਕ ਪ੍ਰਤੀਕਾਤਮਕ (ਨਕਲੀ) ਤਸਵੀਰ ਸੀ।
ਉਥੇ ਹੀ ਬੱਚੀ ਦੀ ਜਨਮ ਮੌਕੇ ਵਿਰਾਟ ਨੇ ਟਵੀਟ ਕਰਦੇ ਹੋਏ ਲਿਖਿਆ ਸੀ, ‘ਸਾਨੂੰ ਦੋਵਾਂ ਨੂੰ ਇਹ ਦੱਸਦੇ ਹੋਏ ਖ਼ੁਸ਼ੀ ਹੋ ਰਹੀ ਹੈ ਕਿ ਅੱਜ ਦੁਪਹਿਰ ਸਾਡੇ ਇੱਥੇ ਧੀ ਨੇ ਜਨਮ ਲਿਆ ਹੈ। ਅਸੀਂ ਤੁਹਾਡੇ ਪਿਆਰ ਲਈ ਦਿਲੋਂ ਧੰਨਵਾਦੀ ਹਾਂ। ਅਨੁਸ਼ਕਾ ਅਤੇ ਸਾਡੀ ਧੀ, ਦੋਵੇਂ ਬਿਲਕੁੱਲ ਠੀਕ ਹਨ ਅਤੇ ਸਾਡੀ ਇਹ ਖ਼ੁਸ਼ਕਿਸਮਤੀ ਹੈ ਕਿ ਸਾਨੂੰ ਇਸ ਜ਼ਿੰਦਗੀ ਦਾ ਇਹ ਚੈਪਟਰ ਅਨੁਭਵ ਕਰਨ ਨੂੰ ਮਿਲਿਆ। ਅਸੀਂ ਜਾਣਦੇ ਹਾਂ ਕਿ ਤੁਸੀਂ ਇਹ ਜ਼ਰੂਰ ਸਮਝੋਗੇ ਕਿ ਇਸ ਸਮੇਂ ਸਾਨੂੰ ਥੋੜ੍ਹੀ ਜਿਹੀ ਪ੍ਰਾਈਵਸੀ ਚਾਹੀਦੀ ਹੋਵੇਗੀ। ਵਿਰਾਟ।’
ਇਹ ਵੀ ਪੜ੍ਹੋ: ਚੀਨ ’ਤੇ ਸ਼ਿਕੰਜਾ ਕੱਸੇ ਜਾਣ ਕਾਰਣ ਇਲੈਕਟ੍ਰਾਨਿਕ ਵਸਤਾਂ ਦੀਆਂ ਕੀਮਤਾਂ ’ਚ ਹੋਇਆ ਵਾਧਾ
ਜ਼ਿਕਰਯੋਗ ਹੈ ਕਿ ਕੋਹਲੀ ਆਸਟਰੇਲੀਆ ਦੌਰੇ ਨੂੰ ਵਿਚਾਲੇ ਛੱਡ ਕੇ ਭਾਰਤ ਪਰਤ ਆਏ ਸਨ। ਉਨ੍ਹਾਂ ਨੇ ਵਨਡੇ ਅਤੇ ਟੀ-20 ਸੀਰੀਜ਼ ਦੇ ਬਾਅਦ ਪਹਿਲੇ ਟੈਸਟ ਮੈਚ ਵਿਚ ਟੀਮ ਦੀ ਅਗਵਾਈ ਕੀਤੀ ਸੀ।
ਇਹ ਵੀ ਪੜ੍ਹੋ: ਗ੍ਰੀਨ ਟੀ ਅਪਣਾਓ, ਕੈਂਸਰ ਦੀ ਟੈਨਸ਼ਨ ਨੂੰ ਭੁੱਲ ਜਾਓ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।