ਸਨੂਕਰ CCI : ਜੋਸ਼ੀ ਤੇ ਸਿਸੋਦਿਆ ਜਿੱਤੇ
Wednesday, Mar 13, 2019 - 12:47 AM (IST)

ਮੁੰਬਈ— ਬੀ. ਪੀ. ਸੀ. ਐੱਲ. ਦੇ ਦੇਵੇਂਦਰ ਜੋਸ਼ੀ ਤੇ ਮੱਧ ਪ੍ਰਦੇਸ਼ ਦੇ ਭਰਤ ਸਿਸੋਦਿਆ ਨੇ ਮੰਗਲਵਾਰ ਨੂੰ ਇੱਥੇ ਸੀ. ਸੀ. ਆਈ. ਅਖਿਲ ਭਾਰਤੀ ਓਪਨ ਸਨੂਕਰ ਚੈਂਪੀਅਨਸ਼ਿਪ ਦੇ ਤੀਸਰੇ ਦੌਰ ਦੇ ਮੈਚਾਂ 'ਚ ਵੱਖ-ਵੱਖ ਤਰੀਕਿਆਂ ਨਾਲ ਜਿੱਤ ਹਾਸਲ ਕੀਤੀ। ਮੁੰਬਈ ਦੇ ਜੋਸ਼ੀ ਨੇ 2 ਅਰਧਸੈਂਕੜੇ ਬ੍ਰੇਕ ਲਗਾਕੇ ਵਿਰੋਧੀ ਮਯੰਕ ਭਾਵਸਰ ਨੂੰ ਆਸਾਨੀ ਨਾਲ ਇਕਪਾਸੜ ਮੁਕਾਬਲੇ 'ਚ 3-0 ਨਾਲ ਹਰਾ ਦਿੱਤਾ। ਇਸ ਤੋਂ ਪਹਿਲਾਂ ਸਿਸੋਦਿਆ ਨੇ 2 ਫ੍ਰੇਮ ਮੰਗਵਾਉਣ ਤੋਂ ਬਾਅਦ ਵਾਪਸੀ ਕਰਦੇ ਹੋਏ ਥਾਣੇ ਦੇ ਅਰੂਣ ਕੁਮਾਰ ਨੂੰ 3-2 ਨਾਲ ਹਰਾ ਦਿੱਤਾ।