ਸਮ੍ਰਿਤੀ ਮੰਧਾਨਾ, ਰੇਣੁਕਾ ਠਾਕੁਰ ਰੈਂਕਿੰਗ ਚੌਥੇ ਤੇ ਪੰਜਵੇਂ ਸਥਾਨ ''ਤੇ

Tuesday, Jul 30, 2024 - 04:15 PM (IST)

ਸਮ੍ਰਿਤੀ ਮੰਧਾਨਾ, ਰੇਣੁਕਾ ਠਾਕੁਰ ਰੈਂਕਿੰਗ ਚੌਥੇ ਤੇ ਪੰਜਵੇਂ ਸਥਾਨ ''ਤੇ

ਦੁਬਈ- ਭਾਰਤ ਦੀ ਸਮ੍ਰਿਤੀ ਮੰਧਾਨਾ ਬੱਲੇਬਾਜ਼ਾਂ ਦੀ ਆਈਸੀਸੀ ਟੀ-20 ਰੈਂਕਿੰਗ ਵਿਚ ਇਕ ਸਥਾਨ ਦੇ ਫਾਇਦੇ ਨਾਲ ਚੌਥੇ ਸਥਾਨ 'ਤੇ ਪਹੁੰਚ ਗਈ ਹੈ ਜਦਕਿ ਤੇਜ਼ ਗੇਂਦਬਾਜ਼ ਰੇਣੁਕਾ ਸਿੰਘ ਠਾਕੁਰ ਗੇਂਦਬਾਜ਼ਾਂ ਵਿਚ ਪੰਜਵੇਂ ਸਥਾਨ 'ਤੇ ਹੈ। ਸਲਾਮੀ ਬੱਲੇਬਾਜ਼ ਅਤੇ ਉਪ ਕਪਤਾਨ ਮੰਧਾਨਾ ਨੇ ਸ਼੍ਰੀਲੰਕਾ ਖਿਲਾਫ ਮਹਿਲਾ ਏਸ਼ੀਆ ਕੱਪ ਟੀ-20 ਟੂਰਨਾਮੈਂਟ 'ਚ 60 ਦੌੜਾਂ ਬਣਾਈਆਂ। ਉਨ੍ਹਾਂ ਨੂੰ ਇਕ ਪਾਇਦਾਨ ਦਾ ਫਾਇਦਾ ਮਿਲਿਆ ਅਤੇ ਉਨ੍ਹਾਂ ਦੇ 743 ਰੇਟਿੰਗ ਅੰਕ ਹਨ।
ਗੇਂਦਬਾਜ਼ਾਂ 'ਚੋਂ ਰੇਣੂਕਾ 722 ਅੰਕ ਲੈ ਕੇ ਪੰਜਵੇਂ ਸਥਾਨ 'ਤੇ ਹੈ, ਜਿਨ੍ਹਾਂ ਨੇ ਟੂਰਨਾਮੈਂਟ 'ਚ ਸੱਤ ਵਿਕਟਾਂ ਲਈਆਂ ਹਨ। ਇੰਗਲੈਂਡ ਦੀ ਸੋਫੀ ਐਸੇਲੇਟੋਨ ਸਿਖਰ 'ਤੇ ਜਦਕਿ ਦੀਪਤੀ ਸ਼ਰਮਾ ਤੀਜੇ ਸਥਾਨ 'ਤੇ ਹੈ। ਬੱਲੇਬਾਜ਼ਾਂ ਵਿੱਚ ਆਸਟ੍ਰੇਲੀਆ ਦੀ ਬੇਥ ਮੂਨੀ ਅਤੇ ਤਾਹਲੀਆ ਮੈਕਗ੍ਰਾ ਪਹਿਲੇ ਦੋ ਸਥਾਨਾਂ ’ਤੇ ਹਨ।


author

Aarti dhillon

Content Editor

Related News