ਸਮਿਥ-ਵਾਰਨਰ ਤੇ ਬੇਨਕ੍ਰਾਫਟ 'ਤੇ ਬੈਨ ਲਗਾਉਣ ਦੇ ਬਾਅਦ ਹੁਣ ਹੋਰ ਸਖਤ ਹੋਈ ਕ੍ਰਿਕਟ ਆਸਟ੍ਰੇਲੀਆ

04/11/2018 2:44:45 PM

ਨਵੀਂ ਦਿੱਲੀ—ਬਾਲ ਟੈਂਪਰਿੰਗ ਦਾ ਮਾਮਲਾ ਸਾਹਮਣੇ ਆਉਣ ਦੇ ਬਾਅਦ ਕ੍ਰਿਕਟ ਆਸਟ੍ਰੇਲੀਆ ਨੇ ਟੀਮ ਦੇ ਕਪਤਾਨ ਸਟੀਵ ਸਮਿਥ , ਉਪਕਪਤਾਨ ਡੇਵਿਡ ਵਾਰਨਰ ਨੂੰ 1-1 ਸਾਲ ਅਤੇ ਕੈਮਰਨ ਬੇਨਕ੍ਰਾਫਟ ਨੂੰ 9 ਮਹੀਨੇ ਬੈਨ ਦੀ ਸਜ਼ਾ ਸੁਣਾ ਦਿੱਤੀ। ਜਿਸਦੇ ਬਾਅਦ ਸਾਰੇ ਖਿਡਾਰੀਆਂ ਨੂੰ ਆਈ.ਪੀ.ਐੱਲ. ਤੋਂ ਵੀ ਬਾਹਰ ਦਾ ਰਾਸਤਾ ਦਿੱਖਾ ਦਿੱਤਾ ਗਿਆ ਸੀ। ਹੁਣ ਤਿੰਨਾਂ ਦੇ ਲਈ ਇਕ ਹੋਰ ਬੁਰੀ ਖਬਰ ਆਈ ਹੈ।

ਕ੍ਰਿਕਟ ਆਸਟ੍ਰੇਲੀਆ ਦੇ ਨਵੇਂ ਕੇਂਦਰੀ ਕਰਾਰਨਾਮੇ 'ਚ ਮੁਅੱਤਲ ਸਾਬਕਾ ਕਪਤਾਨ ਸਟੀਵ ਸਮਿਥ, ਡੇਵਿਡ ਵਾਰਨਰ ਦੇ ਇਲਾਵਾ ਕੈਮਰਨ ਬੇਨਕ੍ਰਾਫਟ ਨੂੰ ਸ਼ਾਮਿਲ ਨਹੀਂ ਕੀਤਾ ਗਿਆ ਹੈ। ਕ੍ਰਿਕਟ ਆਸਟ੍ਰੇਲੀਆ ਨੇ ਪਿਛਲੇ 12 ਮਹੀਨਿਆਂ ਨੇ ਪ੍ਰਦਰਸ਼ਨ ਦੇ ਆਧਾਰ 'ਤੇ 2018-19 ਪੱਧਰ ਦੇ ਲਈ 20 ਖਿਡਾਰੀਆਂ ਨੂੰ ਕਰਾਰਨਾਮਾ ਦਿੱਤਾ ਹੈ। ਇਨ੍ਹਾਂ 'ਚ ਪੰਜ ਨਵੇਂ ਖਿਡਾਰੀ ਸ਼ਾਮਿਲ ਹਨ।

ਸਮਿਥ, ਵਾਰਨਰ ਦੇ ਇਲਾਵਾ ਤੇਜ਼ ਗੇਂਦਬਾਜ਼ ਜੈਕਸਨ ਬਰਡ, ਸਪਿਨਰ ਐਡਮ ਜਾਂਪਾ, ਹਰਫਨਮੌਲਾ ਹਿਲਟਨ ਕਾਰਟਰਾਈਟ ਅਤੇ ਵਿਕਟਕੀਪਰ ਮੈਥਿਊ ਵੇਡ ਨੂੰ ਵੀ ਕਰਾਰਨਾਮੇ 'ਚ ਜਗ੍ਹਾ ਨਹੀਂ ਮਿਲੀ। ਕਰਾਰਨਾਮਾ ਪਾਉਣ 'ਚ ਸਫਲ ਰਹਿਣ ਵਾਲਿਆਂ 'ਚ 5 ਨਵੇਂ ਚਿਹਰੇ ਹਨ, ਜਿਨ੍ਹਾਂ 'ਚ ਤੇਜ਼ ਗੇਂਦਬਾਜ਼ ਦਜੋ ਰਿਚਰਡਸਨ, ਕੇਨ ਰਿਚਡਰਸਨ, ਐਂਡਰਿਊ ਟਾਏ ਦੇ ਇਲਾਵਾ ਹਰਫਨਮੌਲਾ ਮਾਰਕਸ ਸਟੋਈਨਿਸ ਅਤੇ ਵਿਕਟਕੀਪਰ ਐਲਕਸ ਕਾਰੋ ਅਹਿਮ ਹਨ।

ਸਟੀਵ ਸਮਿਥ 'ਤੇ ਲੱਗੇ ਇਕ ਸਾਲ ਦੇ ਬੈਨ ਦੇ ਬਾਅਦ ਨਵੇਂ ਟੈਕਸ ਕਪਤਾਨ ਨਿਯੁਕਤ ਕੀਤੇ ਗਏ ਟਿਮ ਪੇਨ ਅਤੇ ਸਲਾਮੀ ਬੱਲੇਬਾਜ਼ ਸ਼ਾਨ ਮਾਰਸ਼ ਦੀ ਵੀ ਕਾਨਟ੍ਰੇਕਟ ਲਿਸਟ 'ਚ ਵਾਪਸੀ ਹੋਈ ਹੈ। ਦੱਸ ਦਈਏ ਕਿ ਦੱਖਣੀ ਅਫਰੀਕਾ ਦੇ ਖਿਲਾਫ ਕੇਪਟਾਊਨ 'ਚ ਖੇਡੇ ਗਏ ਟੇਸਟ ਮੈਚ 'ਚ ਗੇਂਦ ਨਾਲ ਬੇਨਕ੍ਰਾਫਟ ਨੂੰ ਛੇੜਛਾੜ ਕਰਦੇ ਰੰਗੇ ਹੱਥੀ ਫੜਿਆ ਗਿਆ ਸੀ। ਜਿਸਦੇ ਬਾਅਦ ਪ੍ਰੈੱਸ ਕਾਨਫਰੰਸ 'ਚ ਕਪਤਾਨ ਸਟੀਵ ਸਮਿਥ ਅਤੇ ਬੇਨਕ੍ਰਾਫਟ ਨੇ ਸਾਰੇ ਦੋਸ਼ਾਂ ਨੂੰ ਕਬੂਲਿਆ ਸੀ।

ਅਸਟਨ ਏਗਰ, ਐਲੇਕਸ ਕਾਰੋ, ਪੈਟ ਕਮਿੰਸ, ਅਰਾਨ ਫਿੰਚ, ਪੀਟਰ ਹੈਂਡਸਕਾਮਬ, ਜੋਸ਼ ਹੇਜ਼ਲਵੁੱਡ, ਟ੍ਰੇਵਿਸ ਹੈਡ, ਉਸਮਾਨ ਖਵਾਜਾ, ਨਾਥਨ ਲਿਓਨ, ਗਲੇਨ ਮੈਕਸਵੈਲ, ਸ਼ਾਨ ਮਾਰਸ਼, ਮਿਸ਼ੇਲ ਮਾਰਸ਼, ਟਿਮ ਪੈਨ, ਮੈਟ ਰੇਨਸ਼ੌ, ਜੇ ਰਿਚਰਡਸਨ, ਕੇਨ ਰਿਚਰਡਸਨ, ਬਿਲੀ ਸਟਾਨਲੇਕ, ਮਿਸ਼ੇਲ ਸਟਾਰਕ, ਮਾਰਕਸ ਸਟੋਈਨਿਸਸ, ਐਂਡਰਿਊ ਟਾਏ।


Related News