ਗਾਵਸਕਰ ਦੀ ਬਰਾਬਰੀ ''ਤੇ ਪਹੁੰਚਿਆ ਸਮਿਥ

Sunday, Sep 15, 2019 - 10:23 PM (IST)

ਗਾਵਸਕਰ ਦੀ ਬਰਾਬਰੀ ''ਤੇ ਪਹੁੰਚਿਆ ਸਮਿਥ

ਲੰਡਨ- ਵਿਸ਼ਵ ਦੇ ਨੰਬਰ ਇਕ ਬੱਲੇਬਾਜ਼ ਆਸਟਰੇਲੀਆ ਦੇ ਸਟੀਵ ਸਮਿਥ ਨੇ ਸਭ ਤੋਂ ਵੱਧ ਦੌੜਾਂ ਬਣਾਉਣ ਦਾ ਆਪਣਾ ਰਿਕਰਾਡ ਤੋੜਿਆ ਤੇ ਨਾਲ ਹੀ ਭਾਰਤ ਦੇ ਮਹਾਨ ਸਲਾਮੀ ਬੱਲੇਬਾਜ਼ ਸੁਨੀਲ ਗਾਵਸਕਰ ਦੀ ਬਰਾਬਰੀ ਕਰ ਲਈ। ਸਮਿਥ ਨੇ ਇੰਗਲੈਂਡ ਵਿਰੁੱਧ 5 ਟੈਸਟ ਮੈਚਾਂ ਦੀ ਏਸ਼ੇਜ਼ ਸੀਰੀਜ਼ ਵਿਚ ਕੁਲ 774 ਦੌੜਾਂ ਬਣਾਈਆਂ ਤੇ 2014-15 ਵਿਚ ਬਾਰਤ ਵਿਰੁੱਧ ਬਾਰਡਰ-ਗਾਵਸਕਰ ਟਰਾਫੀ ਵਿਚ 769 ਦੌੜਾਂ ਬਣਾਉਣ ਦਾ ਆਪਣਾ ਹੀ ਰਿਕਾਰਡ ਤੋੜ ਦਿੱਤਾ। ਸਮਿਥ ਨੇ ਇਸ ਸੀਰੀਜ਼ ਰਾਹੀਂ ਗਾਵਸਕਰ ਦੀ ਬਰਾਬਰੀ ਕਰ ਲਈ, ਜਿਸ ਨੇ 1971 ਵਿਚ ਵੈਸਟਇੰਡੀਜ਼ ਵਿਰੁੱਧ 774 ਦੌੜਾਂ ਬਣਾਈਆਂ ਸਨ। ਦਿਲਚਸਪ ਤੱਥ ਇਹ ਹੈ ਕਿ ਸਮਿਥ ਤੇ ਗਾਵਸਕਰ ਨੇ 4-4 ਟੈਸਟਾਂ ਵਿਚ 774 ਦੌੜਾਂ ਬਣਾਈਆਂ।
ਇਕ ਟੈਸਟ ਸੀਰੀਜ਼ ਵਿਚ ਸਭ ਤੋਂ ਵੱਧ ਦੌੜਾਂ ਬਣਾਉਣ ਦੇ ਮਾਮਲੇ ਵਿਚ ਸਮਿਥ ਹੁਣ ਸਾਂਝੇ ਤੌਰ 'ਤੇ 12ਵੇਂ ਨੰਬਰ 'ਤੇ ਪਹੁੰਚ ਗਿਆ ਹੈ। ਏਸ਼ੇਜ਼ ਸੀਰੀਜ਼ ਵਿਚ ਸਭ ਤੋਂ ਵੱਧ ਦੌੜਾਂ ਬਣਾਉਣ ਦੇ ਮਾਮਲੇ ਵਿਚ ਸਮਿਥ 5ਵੇ ਨੰਬਰ 'ਤੇ ਪਹੁੰਚ ਗਿਆ ਹੈ। ਡਾਨ ਬ੍ਰੈਡਮੈਨ ਨੇ 1930 ਵਿਚ 974 ਦੌੜਾਂ ਵਾਲੀ ਹੇਮੰਡ ਨੇ 1928-29 ਵਿਚ 905 ਦੌੜਾਂ, ਮਾਰਕ ਟੇਲਰ ਨੇ 1989 ਵਿਚ 839 ਦੌੜਾਂ ਤੇ ਬ੍ਰੈਡਮੈਨ ਨੇ 1936-37 ਵਿਚ 810 ਦੌੜਾਂ ਬਣਾਈਆਂ ਸਨ। ਸਮਿਥ 7000 ਟੈਸਟ ਦੌੜਾਂ ਪੂਰੀਆਂ ਕਰਨ ਤੋਂ ਹੁਣ 27 ਦੌੜਾਂ ਦੂਰ ਰਹਿ ਗਿਆ ਹੈ। ਉਸਦੀਆਂ ਹੁਣ 68 ਟੈਸਟਾਂ ਵਿਚ 6973 ਦੌੜਾਂ ਹੋ ਗਈਆਂ ਹਨ।


author

Gurdeep Singh

Content Editor

Related News