ਆਸਟ੍ਰੇਲੀਆ ਦੇ ਨਵੇਂ ਕਰਾਰਨਾਮੇ ਦੇ ਖਿਡਾਰੀਆਂ ਦੀ ਸੂਚੀ ''ਚ ਸਮਿਥ ਅਤੇ ਵਾਰਨਰ ਨਹੀਂ

04/11/2018 11:01:56 AM

ਸਿਡਨੀ— ਗੇਂਦ ਨਾਲ ਛੇੜਖਾਨੀ ਵਿਵਾਦ ਦੇ ਬਾਅਦ ਕ੍ਰਿਕਟ ਆਸਟ੍ਰੇਲੀਆ ਦੇ ਨਵੇਂ ਕੇਂਦਰੀ ਕਰਾਰਨਾਮੇ 'ਚ ਮੁਅੱਤਲ ਸਾਬਕਾ ਕਪਤਾਨ ਸਟੀਵ ਸਮਿਥ ਅਤੇ ਡਵਿਡ ਵਾਰਨਰ ਦਾ ਨਾਮ ਨਹੀਂ ਹੈ। ਕ੍ਰਿਕਟ ਆਸਟ੍ਰੇਲੀਆ ਨੇ ਪਿਛਲੇ 12 ਮਹੀਨੇ ਦੇ ਪ੍ਰਦਰਸ਼ਨ ਦੇ ਆਧਰ 'ਤੇ 2018-19 ਸੀਜ਼ਨ ਦੇ ਲਈ 20 ਖਿਡਾਰੀਆਂ ਚੁਣਿਆ ਹੈ। ਇਸ 'ਚ ਪੰਜ ਨਵੇਂ ਖਿਡਾਰੀ ਸ਼ਾਮਿਲ ਹਨ। ਤੇਜ਼ ਗੇਂਦਬਾਜ਼ ਜੇ ਰਿਚਰਡਸਨ, ਕੇਨ ਰਿਚਡਰਸਨ ਅਤੇ ਐਂਡਰਿਊ ਟਾਏ ਦੇ ਇਲਾਵਾ ਹਰਫਨਮੌਲਾ ਮਾਰਕਸ ਸਟੋਈਨਿਸ ਅਤੇ ਵਿਕਟਕੀਪਰ ਅਲੈਕਸ ਕਾਰੋ ਐਂਡਰਿਊ ਟਾਏ ਕਰਾਰਨਾਮਾ ਪਾਉਣ 'ਚ ਸਫਲ ਰਹੇ।

ਨਵੇਂ ਟੈਸਟ ਕਪਤਾਨ ਟਿਮ ਪੇਨ ਅਤੇ ਬੱਲੇਬਾਜ਼ ਸ਼ਾਨ ਮਾਰਸ਼ ਦੀ ਵੀ ਵਾਪਸੀ ਹੋਈ ਹੈ ਜਦਕਿ ਤੇਜ਼ ਗੇਂਦਬਾਜ਼ ਜੈਕਸਨ ਬਰਡ, ਸਪਿਨਰ ਅਡਮ ਜਾਮਪਾ, ਹਰਫਨਮੌਲਾ ਹਿਲਟਨ ਕਾਰਟਰਾਈਟ ਅਤੇ ਵਿਕਟਕੀਪਰ ਮੈਥਿਊ ਵੇਡ ਦੇ ਨਾਮ ਨਦਾਰਦ ਹੈ। ਸਮਿਥ ਅਤੇ ਵਾਰਨਰ ਇਕ ਸਾਲ ਦੇ ਲਈ ਅੰਤਰਰਾਸ਼ਟਰੀ ਅਤੇ ਘਰੇਲੂ ਕ੍ਰਿਕਟ 'ਚੋਂ ਮੁਅੱਤਲ ਕੀਤੇ ਹਨ ਜਦਕਿ, ਕੈਮਰਨ ਬੇਨਕ੍ਰੋਫਟ 'ਤੇ 9 ਮਹੀਨਿਆਂ ਤੱਕ ਬੈਨ ਹੈ।

ਕਰਾਰਨਾਮੇ ਵਾਲੇ ਖਿਡਾਰੀਆਂ ਦੀ ਸੂਚੀ
ਐਸ਼ਟਨ ਐਗਲ, ਅਲੈਕਸ ਕਾਰੋ, ਪੈਟ ਕਮਿੰਸ, ਆਰੋਨ ,ਪੀਟਰ ਹੈਂਡਸਕÎਾਂਬ, ਜੋਸ਼ ਹੇਜਲਵੂਡਖਰ , ਟ੍ਰੇਵਿਸ ਹੈੱਡ, ਉਸਮਾਨ ੍ਰਖਵਾਜਾ, ਨਾਥਨ ਲਿਓਨ, ਗਲੇਨ ਮੈਕਸਵੇਲ, ਸ਼ਾਨ ਮਾਰਸ਼, ਮਿਸ਼ੇਲ ਮਾਰਸ਼, ਟਿਮ ਪੈਨ, ਮੈਟ ਰੇਨਸ਼, ਜੋ ਰਿਚਡਰਸਨ, ਕੇਨ ਰਿਚਡਰਸਨ, ਬਿਲੀ ਸਟਾਨਲੇਕ, ਮਿਸ਼ੇਲ ਸਟਾਰਕ, ਮਾਰਕਸ ਸਟੋਈਨਿਸ਼ , ਐਂਡਰਿਊ ਟਾਏ।
 


Related News