ਸਮਿਥ ਦਾ ਮੈਨਚੈਸਟਰ 'ਚ ਸੈਂਕੜਾ, ਰੈਂਕਿੰਗ ਤੋਂ ਬਾਅਦ ਕੋਹਲੀ ਨੂੰ ਇਸ ਮਾਮਲੇ 'ਚ ਵੀ ਛੱਡਿਆ

Thursday, Sep 05, 2019 - 06:05 PM (IST)

ਸਮਿਥ ਦਾ ਮੈਨਚੈਸਟਰ 'ਚ ਸੈਂਕੜਾ, ਰੈਂਕਿੰਗ ਤੋਂ ਬਾਅਦ ਕੋਹਲੀ ਨੂੰ ਇਸ ਮਾਮਲੇ 'ਚ ਵੀ ਛੱਡਿਆ

ਜਲੰਧਰ : ਆਸਟਰੇਲੀਆਈ ਕ੍ਰਿਕਟਰ ਸਟੀਵ ਸਮਿਥ ਨੇ ਮੈਨਚੈਸਟ ਦੇ ਮੈਦਾਨ 'ਤੇ ਏਸ਼ੇਜ਼ ਸੀਰੀਜ਼ ਦੇ ਤਹਿਤ ਖੇਡੇ ਜਾ ਰਹੇ ਚੌਥੇ ਟੈਸਟ ਮੈਚ ਵਿਚ ਸ਼ਾਨਦਾਰ ਸੈਂਕੜਾ ਲਗਾ ਕੇ ਭਾਰਤੀ ਕਪਤਾਨ ਵਿਰਾਟ ਕੋਹਲੀ ਦਾ ਵੱਡਾ ਰਿਕਾਰਡ ਤੋੜ ਦਿੱਤਾ ਹੈ। ਸਮਿਥ ਦੇ ਨਾਂ ਹੁਣ ਤੱਕ ਟੈਸਟ ਕ੍ਰਿਕਟ ਵਿਚ 26 ਸੈਂਕੜੇ ਹੋ ਗਏ ਹਨ, ਜਦਕਿ ਕੋਹਲੀ ਦੇ ਨਾਂ ਅਜੇ 25 ਸੈਂਕੜੇ ਦਰਜ ਹਨ। ਖਾਸ ਗੱਲ ਇਹ ਹੈ ਕਿ ਕੋਹਲੀ ਨੇ ਹੁਣ ਤੱਕ 79 ਮੈਚ ਖੇਡ ਕੇ 25 ਸੈਂਕੜੇ ਲਗਾਏ ਹਨ ਤਾਂ ਉੱਥੇ ਹੀ ਸਮਿਥ ਨੇ ਇਹ ਰਿਕਾਰਡ ਦਰਜ ਕਰਨ ਲਈ ਸਿਰਫ 67 ਮੈਚ ਖੇਡੇ ਹਨ।

PunjabKesari

ਸਟੀਵ ਸਮਿਥ ਦਾ ਏਸ਼ੇਜ਼ ਵਿਚ ਪ੍ਰਦਰਸ਼ਨ
PunjabKesari

144, 142 ਬਰਮਿੰਘਮ
42 ਲਾਰਡਸ
100-0 ਮੈਨਚੈਸਟਰ (ਮੈਚ ਜਾਰੀ)

ਆਸਟਰੇਲੀਆ ਵੱਲੋਂ ਸਭ ਤੋਂ ਵੱਧ ਟੈਸਟ ਸੈਂਕੜੇ
PunjabKesari

41 ਰਿੱਕੀ ਪੋਂਟਿੰਗ
32 ਸਟੀਵ ਵਾ
30 ਮੈਥਿਯੂ ਹੇਡਨ
29 ਡਾਨ ਬ੍ਰੈਡਮੈਨ
28 ਮਾਈਕਲ ਕਲਾਰਕ
27 ਐਲਨ ਬਾਰਡਰ
26 ਸਟੀਵ ਸਮਿਥ

ਏਸ਼ੇਜ਼ ਵਿਚ ਸਮਿਥ ਦੀ ਆਖਰੀ 8 ਪਾਰੀਆਂ
PunjabKesari

239
76
102
83
44
142
92
100 (ਮੈਚ ਜਾਰੀ)

ਇਕ ਟੈਸਟ ਸੀਰੀਜ਼ ਵਿਚ 3 ਤੋਂ ਵੱਧ ਸੈਂਕੜੇ
ਬ੍ਰੈਡਮੈਨ 5 ਵਾਰ
ਸੋਬਰਸ 5
ਸਟੀਵ ਸਮਿਥ 4
ਜੈਕ ਕੈਲਿਸ 4
ਸੁਨੀਲ ਗਾਵਸਕਰ 3
ਹਾਰਵੇ 3
ਮੈਥਿਯੂ ਹੇਡਨ 3
ਬ੍ਰਾਇਨ ਲਾਰਾ 3

ਏਸ਼ੇਜ਼ ਵਿਚ ਸਭ ਤੋਂ ਵੱਧ ਸੈਂਕੜੇ
19- ਡਾਨ ਬ੍ਰੈਡਮੈਨ
12- ਜੈਕ ਹਾਬਸ
11- ਸਟੀਵ ਸਮਿਥ
10- ਸਟੀਵ ਵਾ
09- ਵੈਲੀ ਹੈਮੰਡ/ ਡੇਵਿਡ ਗੋਵਰ


Related News