ਏਸ਼ੀਆਈ ਜੂਨੀਅਰ ਮੁੱਕਬਾਜ਼ੀ ''ਚ 6 ਭਾਰਤੀਆਂ ਨੇ ਪੱਕੇ ਕੀਤੇ ਤਗਮੇ

Thursday, Aug 03, 2017 - 08:20 PM (IST)

ਏਸ਼ੀਆਈ ਜੂਨੀਅਰ ਮੁੱਕਬਾਜ਼ੀ ''ਚ 6 ਭਾਰਤੀਆਂ ਨੇ ਪੱਕੇ ਕੀਤੇ ਤਗਮੇ

ਨਵੀਂ ਦਿੱਲੀ—ਭਾਰਤ ਦੇ 6 ਮੁੱਕਬਾਜ਼ਾਂ ਨੇ ਫਿਲੀਪੀਨਸ ਦੇ ਪੁਟਰੋ ਪ੍ਰਿੰਸੇਸਾ 'ਚ ਚੱਲ ਰਹੀ ਏਸ਼ੀਆਈ ਜੂਨੀਅਰ ਚੈਂਪੀਅਨਸ਼ਿਪ ਦੇ ਸੈਮੀਫਾਇਨਲ 'ਚ ਪਹੁੰਚ ਕੇ ਆਪਣੇ ਲਈ ਤਗਮੇ ਪੱਕੇ ਕੀਤੇ। ਭਵੇਸ਼ ਕਟਿਮਨੀ (52 ਕਿਲੋਗ੍ਰਾਮ), ਅਮਨ ਸਹਰਾਵਤ (70 ਕਿਲੋਗ੍ਰਾਮ), ਵਿਨੀਤ ਦਹੀਆ (75 ਕਿਲੋਗ੍ਰਾਮ), ਅਕਸ਼ੇ ਸਿਵਾਚ (60 ਕਿਲੋਗ੍ਰਾਮ), ਸਿਧਾਰਥ ਮਲਿਕ (48 ਕਿਲੋਗ੍ਰਾਮ) ਅਤੇ ਸਤੇਂਦਰ ਰਾਵਤ (80 ਕਿਲੋਗ੍ਰਾਮ) ਨੇ ਆਪਣੇ ਆਪਣੇ ਮੁਕਾਬਲੇ ਜਿੱਤ ਸੈਮੀਫਾਈਨਲ 'ਚ ਪ੍ਰਵੇਸ਼ ਕਰ ਲਿਆ ਹੈ।


Related News