ਸਿਨਰ ਸਿਨਸਿਨਾਟੀ ਓਪਨ ਦੇ ਫਾਈਨਲ ''ਚ, ਸਵੀਆਤੇਕ ਹਾਰੀ
Monday, Aug 19, 2024 - 04:14 PM (IST)

ਮੇਸਨ (ਅਮਰੀਕਾ), (ਭਾਸ਼ਾ) : ਵਿਸ਼ਵ ਦੇ ਨੰਬਰ ਇਕ ਖਿਡਾਰੀ ਯਾਨਿਕ ਸਿਨਰ ਨੇ ਅਲੈਗਜ਼ੈਂਡਰ ਜ਼ਵੇਰੇਵ ਨੂੰ ਤਿੰਨ ਸੈੱਟਾਂ ਦੇ ਸਖ਼ਤ ਮੁਕਾਬਲੇ ਵਿੱਚ ਹਰਾ ਕੇ ਸਿਨਸਿਨਾਟੀ ਓਪਨ ਟੈਨਿਸ ਟੂਰਨਾਮੈਂਟ ਦੇ ਫਾਈਨਲ ਵਿੱਚ ਪ੍ਰਵੇਸ਼ ਕੀਤਾ, ਪਰ ਮਹਿਲਾ ਵਰਗ ਦੀ ਸਿਖਰਲੀ ਖਿਡਾਰਨ ਇਗਾ ਸਵੀਆਤੇਕ ਨੂੰ ਆਰੀਨਾ ਸਬਲੇਂਕਾ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ। ਸਬਲੇਂਕਾ ਫਾਈਨਲ ਵਿੱਚ ਅਮਰੀਕਾ ਦੀ ਜੈਸਿਕਾ ਪੇਗੁਲਾ ਨਾਲ ਭਿੜੇਗੀ, ਜਦਕਿ ਸਿਨਰ ਦਾ ਸਾਹਮਣਾ ਫਰਾਂਸਿਸ ਟਿਆਫੋ ਨਾਲ ਹੋਵੇਗਾ।
ਇਤਾਲਵੀ ਖਿਡਾਰੀ ਸਿਨਰ ਨੇ ਤਿੰਨ ਘੰਟੇ ਸੱਤ ਮਿੰਟ ਤੱਕ ਚੱਲੇ ਮੈਚ ਵਿੱਚ 7-6(9) 5-7 7-6(4) ਨਾਲ ਜਿੱਤ ਦਰਜ ਕੀਤੀ। ਟਿਆਫੋ ਨੇ ਦੂਜੇ ਸੈਮੀਫਾਈਨਲ 'ਚ ਹੋਲਗਰ ਰੂਨ ਨੂੰ 4-6, 6-1, 7-6 (7-4) ਨਾਲ ਹਰਾਇਆ। ਔਰਤਾਂ ਦੇ ਸੈਮੀਫਾਈਨਲ 'ਚ ਸਬਾਲੇਂਕਾ ਨੇ ਸਵਿਤੇਕ ਨੂੰ 6-3, 6-3 ਨਾਲ ਹਰਾ ਕੇ ਪਹਿਲੀ ਵਾਰ ਸਿਨਸਿਨਾਟੀ ਓਪਨ ਦੇ ਫਾਈਨਲ 'ਚ ਪ੍ਰਵੇਸ਼ ਕੀਤਾ। ਇਸ ਕਾਰਨ ਪਿਛਲੇ 15 ਮੈਚਾਂ ਤੋਂ ਚੱਲੀ ਆ ਰਹੀ ਪੰਜ ਵਾਰ ਦੀ ਗਰੈਂਡ ਸਲੈਮ ਚੈਂਪੀਅਨ ਸਵੀਆਟੇਕ ਦੀ ਜੇਤੂ ਮੁਹਿੰਮ ਵੀ ਖ਼ਤਮ ਹੋ ਗਈ। ਛੇਵਾਂ ਦਰਜਾ ਪ੍ਰਾਪਤ ਪੇਗੁਲਾ ਨੇ ਮੀਂਹ ਨਾਲ ਪ੍ਰਭਾਵਿਤ ਦੂਜੇ ਸੈਮੀਫਾਈਨਲ ਵਿੱਚ ਪੌਲਾ ਬਡੋਸਾ ਨੂੰ 6-2, 3-6, 6-3 ਨਾਲ ਹਰਾਇਆ।