ਸਿਨਰ ਨੇ ਡੋਪਿੰਗ ਮਾਮਲਿਆਂ ਨੂੰ ਖਤਮ ਕਰਨ ਲਈ ਤਿੰਨ ਮਹੀਨੇ ਦੀ ਪਾਬੰਦੀ ਕੀਤੀ ਸਵੀਕਾਰ
Sunday, Feb 16, 2025 - 01:42 PM (IST)

ਲੰਡਨ– ਚੋਟੀ ਦੀ ਰੈਂਕਿੰਗ ਵਾਲੇ ਟੈਨਿਸ ਖਿਡਾਰੀ ਯਾਨਿਕ ਸਿਨਰ ਨੇ ਡੋਪ ਟੈਸਟ ਦੇ ਦੋ ਪਾਜ਼ੇਟਿਵ ਮਾਮਲਿਆਂ ਨੂੰ ਲੈ ਕੇ ਵਿਸ਼ਵ ਡੋਪਿੰਗ ਰੋਕੂ ਏਜੰਸੀ ਨਾਲ ਸਮਝੌਤੇ ਦੇ ਤਹਿਤ ਤਿੰਨ ਮਹੀਨਿਆਂ ਦੀ ਪਾਬੰਦੀ ਸਵੀਕਾਰ ਕਰ ਲਈ ਹੈ। ਵਾਡਾ ਨੇ ਪਿਛਲੇ ਸਾਲ ਸਿਨਰ ’ਤੇ ਪਾਬੰਦੀ ਨਾ ਲਗਾਉਣ ਦੇ ਕੌਮਾਂਤਰੀ ਟੈਨਿਸ ਇੰਟੀਗ੍ਰਿਟੀ ਏਜੰਸੀ ਦੇ ਫੈਸਲੇ ਨੂੰ ਚੁਣੌਤੀ ਦਿੱਤੀ ਸੀ।
ਵਾਡਾ ਪਿਛਲੇ ਸਾਲ ਸਿਨਰ ’ਤੇ ਘੱਟ ਤੋਂ ਘੱਟ ਇਕ ਸਾਲ ਦੀ ਪਾਬੰਦੀ ਲਗਾਉਣਾ ਚਾਹੁੰਦੀ ਸੀ। ਸਿਨਰ ਦੇ ਸਰੀਰ ਵਿਚ ਪਿਛਲੇ ਸਾਲ ਮਾਰਚ ਵਿਚ ਪਾਬੰਦੀਸ਼ੁਦਾ ਐਨਾਬਾਲਿਕ ਸਟੇਰਾਇਡ ਕਲੋਸਟੇਬੋਲ ਦੇ ਅੰਸ਼ ਪਾਏ ਗਏ ਸਨ।
ਸਿਨਰ ਨੇ ਕਿਹਾ ਸੀ ਕਿ ਇਕ ਟ੍ਰੇਨਰ ਤੋਂ ਮਾਲਿਸ਼ ਦੌਰਾਨ ਇਹ ਅੰਸ਼ ਉਸਦੇ ਸਰੀਰ ਵਿਚ ਆ ਗਏ ਕਿਉਂਕਿ ਉਸ ਨੇ ਆਪਣੀ ਉਂਗਲੀ ਕੱਟਣ ਤੋਂ ਬਾਅਦ ਇਸ ਪਦਾਰਥ ਦਾ ਇਸਤੇਮਾਲ ਕੀਤਾ ਸੀ। ਜਨਵਰੀ ਵਿਚ ਆਸਟ੍ਰੇਲੀਅਨ ਓਪਨ ਜਿੱਤਣ ਵਾਲਾ ਇਟਲੀ ਦਾ ਇਹ ਖਿਡਾਰੀ ਅਗਲਾ ਗ੍ਰੈਂਡ ਸਲੈਮ ਖੇਡ ਸਕੇਗਾ। ਫ੍ਰੈਂਚ ਓਪਨ 25 ਮਈ ਤੋਂ ਸ਼ੁਰੂ ਹੋਵੇਗਾ।