ਸਿੰਧੂ ਥਾਈਲੈਂਡ ਓਪਨ ਤੋਂ ਹੱਟੀ, ਸਾਇਨਾ ਕਰੇਗੀ ਵਾਪਸੀ
Tuesday, Jul 30, 2019 - 01:21 PM (IST)

ਸਪੋਰਸਟਸ ਡੈਸਕ— ਭਾਰਤ ਦੀ ਟਾਪ ਬੈਡਮਿੰਟਨ ਖਿਡਾਰੀ ਪੀ. ਵੀ ਸਿੰਧੂ ਥਾਈਲੈਂਡ ਓਪਨ ਤੋਂ ਹੱਟ ਗਈ ਹੈ ਪਰ ਲਗਾਤਾਰ ਦੋ ਟੂਰਨਾਮੈਂਟ ਤੋਂ ਬਾਹਰ ਰਹਿਣ ਵਾਲੀ ਉਨ੍ਹਾਂ ਦੀ ਵਤਨੀ ਸਾਇਨਾ ਨੇਹਵਾਲ ਇਸ ਬੀ. ਡਬਲਿਊ. ਐੱਫ ਸੁਪਰ 500 ਮੁਕਾਬਲੇ ਦੇ ਨਾਲ ਸਰਕਿਟ 'ਤੇ ਵਾਪਸੀ ਕਰੇਗੀ। ਇੰਡੋਨੇਸ਼ੀਆ ਓਪਨ ਦੇ ਫਾਈਨਲ 'ਚ ਪਹੁੰਚੀ ਸਿੰਧੂ ਨੂੰ ਪਿਛਲੇ ਹਫਤੇ ਜਾਪਾਨ ਓਪਨ ਦੇ ਕੁਆਟਰ ਫਾਈਨਲ 'ਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਉਹ ਹੁਣ ਬੁੱਧਾਵਾਰ ਤੋਂ ਸ਼ੁਰੂ ਹੋ ਰਹੇ ਥਾਈਲੈਂਡ ਓਪਨ ਦੇ ਮੁੱਖ ਡ੍ਰਾ 'ਚ ਨਹੀਂ ਖੇਡੇਗੀ।ਪਿਛਲੇ ਦੋਨਾਂ ਟੂਰਨਾਮੈਟਾਂ 'ਚ ਸਿੰਧੂ ਨੂੰ ਜਾਪਾਨ ਦੀ ਅਕਾਨੇ ਯਾਮਾਗੁਚੀ ਦੇ ਖਿਲਾਫ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਸਿੰਧੂ ਦੇ ਇੱਥੇ ਟੂਰਨਾਮੈਂਟ ਤੋਂ ਹੱਟਣ ਦਾ ਕਾਰਨ ਹੁੱਣ ਤਕ ਸਪਸ਼ਟ ਨਹੀਂ ਹੋ ਪਾਇਆ ਹੈ। ਸੱਤਵਾਂ ਦਰਜਾ ਪ੍ਰਾਪਤ ਸਾਇਨਾ ਆਪਣੇ ਅਭਿਆਨ ਦੀ ਸ਼ੁਰੂਆਤ ਬੁੱਧਵਾਰ ਨੂੰ ਮਹੀਲਾ ਸਿੰਗਲ 'ਚ ਕੁਆਲੀਫਾਇਰ ਦੇ ਖਿਲਾਫ ਕਰੇਗੀ। ਸਾਇਨਾ ਨੂੰ ਚਿਕਿਤਸਕੀਏ ਕਾਰਣਾਂ ਕਰਕੇ ਇੰਡੋਨੇਸ਼ੀਆ ਤੇ ਜਾਪਾਨ ਓਪਨ ਦੋਨਾਂ ਟੂਰਨਾਮੈਂਟਾਂ ਤੋਂ ਹੱਟਣਾ ਪਿਆ ਸੀ।