ਸਿੰਗਾਪੁਰ ਓਪਨ ਦੇ ਸੈਮੀਫਾਈਨਲ ''ਚ ਪਹੁੰਚੀ ਸਿੰਧੂ, ਸਾਇਨਾ ਹੋਈ ਬਾਹਰ
Friday, Apr 12, 2019 - 01:51 PM (IST)
ਸਿੰਗਪੁਰ— ਪੀ. ਵੀ. ਸਿੰਧੂ ਇਕ ਕਰੀਬੀ ਮੁਕਾਬਲਾ ਜਿੱਤ ਕੇ ਸਿੰਗਾਪੁਰ ਓਪਨ ਬੈਡਮਿੰਟਨ ਟੂਰਨਾਮੈਂਟ ਦੇ ਸੈਮੀਫਾਈਨਲ 'ਚ ਪਹੁੰਚ ਗਈ ਜਦ ਕਿ ਸਾਇਨਾ ਨੇਹਵਾਲ ਕੁਆਟਰ ਫਾਈਨਲ 'ਚ ਸਿੱਧੀ ਗੇਮ 'ਚ ਹਾਰ ਗਈ। ਰਿਓ ਓਲੰਪਿਕ ਰਜਤ ਤਮਗਾ ਜੇਤੂ ਸਿੰਧੂ ਨੇ ਦੁਨੀਆ ਦੀ 18ਵੇਂ ਨੰਬਰ ਦੀ ਖਿਡਾਰੀ ਚੀਨ ਦੀ ਕੇਇ ਯਾਨਯਾਨ ਨੂੰ 21-13, 17-21, 21.14 ਨਾਲ ਹਰਾਇਆ। ਹੁਣ ਉਸ ਦਾ ਸਾਹਮਣਾ ਪੂਰਵ ਵਿਸ਼ਵ ਚੈਂਪੀਅਨ ਨੋਜੋਮੀ ਓਕੁਹਾਰਾ ਨਾਲ ਹੋਵੇਗਾ। ਇਹ ਇਸ ਸਤਰ 'ਚ ਸਿੰਧੂ ਦਾ ਦੂਜਾ ਸੈਮੀਫਾਈਨਲ ਹੈ ਜੋ ਇੰਡੀਆ ਓਪਨ 'ਚ ਅੰਤਿਮ ਚਾਰ 'ਚ ਪਹੁੰਚੀ ਸੀ। ਦੂਜੇ ਦਰਜੇ ਦੀ ਜਾਪਾਨ ਦੀ ਓਕੁਹਾਰਾ ਨੇ ਛੇਵੀਂ ਦਰਜੇ ਦੀ ਸਾਇਨਾ ਨੂੰ 21-8, 21-13 ਨਾਲ ਹਰਾਇਆ।ਸਿੰਧੂ ਨੇ ਪਹਿਲੀ ਗੇਮ ਜਿੱਤੀ ਪਰ ਚੀਨੀ ਖਿਡਾਰੀ ਨੇ ਦਮਦਾਰ ਵਾਪਸੀ ਕਰਕੇ ਦੂੱਜੀ ਗੇਮ 'ਚ 11-6 ਦੀ ਬੜ੍ਹਤ ਬਣਾਈ। ਸਿੰਧੂ ਨੇ ਅੰਕ ਲੈ ਕੇ ਸਕੋਰ 15-16 ਕਰ ਦਿੱਤਾ। ਕੇਇ ਨੇ ਹਾਲਾਂਕਿ ਇਹ ਗੇਮ ਜਿੱਤ ਕੇ ਮੈਚ ਨੂੰ ਫਾਈਨਲ ਗੇਮ ਤੱਕ ਖਿੱਚਿਆ। ਤੀਜੇ ਗੇਮ 'ਚ ਸਿੰਧੂ ਨੇ ਬੜ੍ਹਤ ਬਣਾਈ ਤੇ ਕਾਇਮ ਰੱਖੀ। ਦੂਜੇ ਪਾਸੇ ਪਿਛਲੇ ਤਿੰਨ ਮੈਚਾਂ 'ਚ ਓਕੁਹਾਰਾ ਨੂੰ ਹਰਾਉਣ ਵਾਲੀ ਸਾਇਨਾ ਦਾ ਮੈਚ ਇਕ ਤਰਫਾ ਰਿਹਾ। ਓਕੁਹਾਰਾ ਨੇ 9-0 ਦੀ ਬੜ੍ਹਤ ਬਣਾ ਲਈ ਤੇ ਸਾਇਨਾ ਇਸ ਦਬਾਅ ਤੋਂ ਨਿਕਲ ਹੀ ਨਹੀਂ ਸਕੀ। ਦੂਜੇ ਗੇਮ 'ਚ ਸਾਇਨਾ ਨੇ 4-0 ਦੀ ਬੜ੍ਹਤ ਬਣਾਈ ਪਰ ਓਕੁਹਾਰਾ ਨੇ 6-6 ਨਾਲ ਵਾਪਸੀ ਕੀਤੀ ਤੇ ਇਸ ਤੋਂ ਬਾਅਦ ਸਾਇਨਾ ਨੂੰ ਬੜ੍ਹਤ ਬਣਾਉਣ ਦਾ ਮੌਕਾ ਨਹੀਂ ਦਿੱਤਾ।