ਸਿੰਧੂ ਨੂੰ ਰਾਸ਼ਟਰਮੰਡਲ ਖੇਡਾਂ ਤਕ ਫਿੱਟ ਹੋ ਕੇ ਤਮਗਾ ਜਿੱਤਣ ਦੀ ਉਮੀਦ

04/01/2018 12:40:53 PM

ਨਵੀਂ ਦਿੱਲੀ (ਬਿਊਰੋ)— ਰਾਸ਼ਟਰਮੰਡਲ ਖੇਡਾਂ ਤੋਂ ਪਹਿਲਾਂ ਗਿੱਟੇ 'ਤੇ ਸੱਟ ਤੋਂ ਪਰੇਸ਼ਾਨ ਓਲੰਪਿਕ ਚਾਂਦੀ ਤਮਗਾ ਜੇਤੂ ਪੀ.ਵੀ. ਸਿੰਧੂ ਨੂੰ ਉਮੀਦ ਹੈ ਕਿ ਉਹ ਬੈਡਮਿੰਟਨ ਦੇ ਨਿਜੀ ਮੁਕਾਬਲੇ ਸ਼ੁਰੂ ਹੋਣ ਤੋਂ ਪਹਿਲਾਂ ਫਿੱਟ ਹੋ ਜਾਵੇਗੀ ਅਤੇ ਉਨ੍ਹਾਂ ਨੂੰ ਪੂਰਾ ਵਿਸ਼ਵਾਸ ਹੈ ਕਿ ਭਾਰਤ ਇਨ੍ਹਾਂ ਖੇਡਾਂ 'ਚ ਕਈ ਤਮਗੇ ਜਿੱਤਣ 'ਚ ਸਫਲ ਰਹੇਗਾ। ਸਿੰਧੂ ਮੰਗਲਵਾਰ ਨੂੰ ਗੋਪੀਚੰਦ ਅਕੈਡਮੀ 'ਚ ਅਭਿਆਸ ਕਰਦੇ ਸਮੇਂ ਸੱਟ ਦਾ ਸ਼ਿਕਾਰ ਹੋ ਗਈ ਸੀ ਪਰ ਸਕੈਨ ਨਾਲ ਪਤਾ ਲਗਿਆ ਕਿ ਉਨ੍ਹਾਂ ਦੀ ਸੱਟ ਗੰਭੀਰ ਨਹੀਂ ਹੈ ਜਿਸ ਨਾਲ ਭਾਰਤੀ ਦਲ ਤੇ ਉਸ ਦੇ ਪ੍ਰਸ਼ੰਸਕਾਂ ਨੂੰ ਵੱਡੀ ਰਾਹਤ ਮਿਲੀ।

ਇਸ 22 ਸਾਲਾਂ ਦੀ ਖਿਡਾਰਨ ਨੇ ਪੱਤਰਕਾਰਾਂ ਨੂੰ ਕਿਹਾ, ''ਤਿਆਰੀਆਂ ਦੇ ਲਿਹਾਜ਼ ਨਾਲ ਮੇਰੇ ਲਈ ਸਭ ਕੁਝ ਸਹੀ ਚਲ ਰਿਹਾ ਹੈ। ਬਦਕਿਸਮਤੀ ਨਾਲ ਮੇਰੇ ਗਿੱਟੇ 'ਚ ਸੱਟ ਲਗ ਗਈ ਹੈ ਪਰ ਮੈਨੂੰ ਲਗਦਾ ਹੈ ਕਿ ਖੇਡ ਸ਼ੁਰੂ ਹੋਣ ਤਕ ਮੈਨੂੰ ਫਿੱਟ ਹੋ ਜਾਣਾ ਚਾਹੀਦਾ ਹੈ। ਮੈਨੂੰ ਪੂਰੀ ਉਮੀਦ ਹੈ ਕਿ ਤੱਦ ਤੱਕ ਮੈਂ ਪੂਰੀ ਤਰ੍ਹਾਂ ਫਿੱਟ ਹੋ ਜਾਵਾਂਗੀ।'' ਸਿੰਧੂ ਨੂੰ ਚਾਰ ਸਾਲ ਪਹਿਲਾਂ ਕਾਂਸੀ ਦੇ ਤਮਗੇ ਨਾਲ ਸਬਰ ਕਰਨਾ ਪਿਆ ਸੀ ਪਰ ਤੱਦ ਤੋਂ ਹੁਣ ਤਕ ਕਾਫੀ ਕੁਝ ਬਦਲ ਚੁੱਕਾ ਹੈ ਅਤੇ ਇਹ ਭਾਰਤ ਦੀ ਚੋਟੀ ਦੀ ਸ਼ਟਲਰ ਹੈ ਅਤੇ ਰਾਸ਼ਟਰਮੰਡਲ ਖੇਡਾਂ ਦੀ ਸੋਨ ਤਮਗੇ ਦੀ ਮਜ਼ਬੂਤ ਦਾਅਵੇਦਾਰ ਹੈ।


Related News