ਸਿੰਧੂ ਤੇ ਸ਼੍ਰੀਕਾਂਤ ਕੁਆਰਟਰ ਫਾਈਨਲ ''ਚ

Thursday, Nov 08, 2018 - 11:52 PM (IST)

ਸਿੰਧੂ ਤੇ ਸ਼੍ਰੀਕਾਂਤ ਕੁਆਰਟਰ ਫਾਈਨਲ ''ਚ

ਫੁਜਹਾਓ— ਭਾਰਤੀ ਸਟਾਰ ਪੀ. ਵੀ. ਸਿੰਧੂ ਤੇ ਕਿਦਾਂਬੀ ਸ਼੍ਰੀਕਾਂਤ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਵੀਰਵਾਰ ਨੂੰ ਆਪਣੇ-ਆਪਣੇ ਮੁਕਾਬਲੇ ਜਿੱਤ ਕੇ ਚਾਈਨਾ ਓਪਨ ਸੁਪਰ ਸੀਰੀਜ਼ ਬੈਡਮਿੰਟਨ ਟੂਰਨਾਮੈਂਟ ਦੇ ਕੁਆਰਟਰ ਫਾਈਨਲ ਵਿਚ ਜਗ੍ਹਾ ਬਣਾ ਲਈ।
ਤੀਜਾ ਦਰਜਾ ਪ੍ਰਾਪਤ ਸਿੰਧੂ ਨੇ ਥਾਈਲੈਂਡ ਦੀ ਬੁਸਾਨਨ ਓਂਗਬਾਮਰੂੰਗਫਾਨ ਨੂੰ 37 ਮਿੰਟ ਵਿਚ 21-12, 21-15 ਨਾਲ ਹਰਾ ਕੇ ਆਖਰੀ-8 ਵਿਚ ਜਗ੍ਹਾ ਬਣਾਈ, ਜਿੱਥੇ ਉਸਦਾ ਮੁਕਾਬਲਾ ਅੱਠਵੀਂ ਸੀਡ ਚੀਨ ਦੀ ਹੀ ਬਿੰਗਜਿਆਓ ਨਾਲ ਹੋਵੇਗਾ। ਵਿਸ਼ਵ ਵਿਚ ਤੀਜੇ ਨੰਬਰ ਦੀ ਭਾਰਤੀ ਖਿਡਾਰਨ ਦਾ ਸੱਤਵੇਂ ਨੰਬਰ ਦੀ ਬਿੰਗਜਿਆਓ ਵਿਰੁੱਧ 5-7 ਦਾ ਕਰੀਅਰ ਰਿਕਾਰਡ ਹੈ।  ਬਿੰਗਜਿਆਓ ਨੇ ਇਸ ਸਾਲ ਇੰਡੋਨੇਸ਼ੀਆ ਓਪਨ ਤੇ ਫ੍ਰੈਂਚ ਓਪਨ ਵਿਚ ਸਿੰਧੂ ਨੂੰ ਹਰਾਇਆ ਸੀ। 
ਪੁਰਸ਼ ਸਿੰਗਲਜ਼ ਵਿਚ ਸ਼੍ਰੀਕਾਂਤ ਨੇ ਇੰਡੋਨੇਸ਼ੀਆ ਦੇ ਟਾਮੀ ਸੁਗਿਆਰਤੋ ਨੂੰ 45 ਮਿੰਟ ਤਕ ਚੱਲੇ ਮੁਕਾਬਲੇ ਵਿਚ 10-21, 21-19, 21-19 ਨਾਲ ਹਰਾਇਆ। ਸ਼੍ਰੀਕਾਂਤ ਨੇ ਸੁਗਿਆਰਤੋ ਵਿਰੁੱਧ ਕਰੀਅਰ ਰਿਕਾਰਡ ਵਿਚ 3-3 ਦੀ ਬਰਾਬਰੀ ਕਰ ਲਈ ਹੈ।


Related News