ਵਿਸ਼ਵ ਟੂਰ ਫਾਈਨਲਜ਼ ''ਚ ਸਿੰਧੂ ਦਾ ਰਸਤਾ ਮੁਸ਼ਕਲ

12/12/2018 1:12:22 AM

ਗਵਾਂਗਝ- ਪੀ. ਵੀ. ਸਿੰਧੂ ਨੇ ਜੇਕਰ ਬੁੱਧਵਾਰ ਤੋਂ ਸ਼ੁਰੂ ਹੋਣ ਵਾਲੇ ਬੀ. ਡਬਲਯੂ. ਐੱਫ. ਵਿਸ਼ਵ ਟੂਰ ਫਾਈਨਲਜ਼ ਬੈਡਮਿੰਟਨ ਟੂਰਨਾਮੈਂਟ ਦੇ ਨਾਕਆਊਟ 'ਚ ਜਗ੍ਹਾ ਬਣਾਉਣੀ ਹੈ ਤਾਂ ਉਸ ਨੂੰ ਵਧੀਆ ਪ੍ਰਦਰਸ਼ਨ ਕਰਨਾ ਹੋਵੇਗਾ। ਇਸ ਸੈਸ਼ਨ 'ਚ ਭਾਰਤੀ ਖਿਲਾੜੀਆਂ 'ਚ ਸਿੰਧੂ ਦਾ ਪ੍ਰਦਰਸ਼ਨ ਸੱਭ ਤੋਂ ਪ੍ਰਭਾਵਸ਼ਾਲੀ ਰਿਹਾ ਹੈ। ਉਸ ਨੇ ਰਾਸ਼ਟਰਮੰਡਲ ਖੇਡਾਂ, ਏਸ਼ੀਆਈ ਖੇਡਾਂ ਅਤੇ ਵਿਸ਼ਵ ਚੈਂਪੀਅਨਸ਼ਿਪ 'ਚ ਸਿਲਵਰ ਤਮਗਾ ਜਿੱਤਿਆ। ਇਸ ਤੋਂ ਇਲਾਵਾ ਉਹ ਇੰਡੀਆ ਓਪਨ ਅਤੇ ਥਾਈਲੈਂਡ ਓਪਨ 'ਚ ਵੀ ਉਪ ਜੇਤੂ ਰਹੀ ਸੀ। 
ਪਿਛਲੀ ਵਾਰ ਦੁੱਬਈ 'ਚ ਉਪ ਜੇਤੂ ਰਹੀ ਹੈਦਰਾਬਾਦ ਦੀ ਇਹ 23 ਸਾਲ ਦੀ ਖਿਡਾਰਨ ਵਿਸ਼ਵ ਟੂਰ ਫਾਈਨਲਜ਼ 'ਚ ਖਿਤਾਬ ਜਿੱਤ ਕੇ ਆਪਣੇ ਅਭਿਆਨ ਦਾ ਸੁਨਹਿਰੀ ਅੰਤ ਕਰਨਾ ਚਾਹੇਗੀ ਪਰ ਮਹਿਲਾ ਸਿੰਗਲ ਦਾ ਖਿਤਾਬ ਜਿੱਤਣ ਲਈ ਉਸ ਨੂੰ ਸਖਤ ਮਿਹਨਤ ਕਰਨੀ ਹੋਵੇਗੀ।  
ਸਿੰਧੂ ਨੂੰ 'ਡੈੱਥ ਗਰੁੱਪ'
ਸਿੰਧੂ ਨੂੰ ਬੇਹੱਦ ਸਖਤ ਡਰਾਅ ਮਿਲਿਆ ਹੈ। ਉਸ ਨੂੰ ਅਜਿਹੇ ਗਰੁੱਪ 'ਚ ਰੱਖਿਆ ਗਿਆ ਹੈ, ਜਿਸ ਨੂੰ 'ਡੈੱਥ ਗਰੁੱਪ' ਕਿਹਾ ਜਾ ਸਕਦਾ ਹੈ। ਵਿਸ਼ਵ 'ਚ ਨੰਬਰ 1 ਚੀਨੀ ਤਾਈਪੇ ਦੀ ਤਾਇ ਜੁ ਯਿੰਗ, ਵਿਸ਼ਵ 'ਚ ਨੰਬਰ 2 ਅਤੇ ਮੌਜੂਦਾ ਚੈਂਪੀਅਨ ਜਾਪਾਨ ਦੀ ਅਕਾਨੇ ਯਾਗਾਮੁਚੀ ਤੇ ਸਿੰਧੂ ਨੂੰ ਇੰਡੀਆ ਓਪਨ 'ਚ ਹਰਾਉਣ ਵਾਲੀ ਅਮਰੀਕਾ ਦੀ ਬੀਵੇਨ ਝਾਂਗ ਨੂੰ ਇਸ ਗਰੁੱਪ 'ਚ ਰੱਖਿਆ ਗਿਆ ਹੈ। ਸੈਸ਼ਨ ਦੇ ਆਖਰੀ ਅਤੇ ਵੱਕਾਰੀ ਟੂਰਨਾਮੈਂਟ 'ਚ ਟਾਪ 8 ਖਿਡਾਰੀ ਹੀ ਭਾਗ ਲੈਂਦੇ ਹਨ। ਹਰੇਕ ਗਰੁੱਪ ਤੋਂ ਟਾਪ 'ਤੇ ਰਹਿਣ ਵਾਲੇ ਖਿਡਾਰੀ ਸੈਮੀਫਾਈਨਲ 'ਚ ਪਹੁੰਚਣਗੇ।
 


Related News