ਹਾਲੇਪ ਪਿੰਨੀ ਦੀ ਸੱਟ ਕਾਰਨ ਫ਼੍ਰੈਂਚ ਓਪਨ ਤੋਂ ਹਟੀ
Saturday, May 22, 2021 - 02:57 PM (IST)
ਬੁਕਾਰੇਸਟ— ਵਿਸ਼ਵ ਰੈਂਕਿੰਗ ’ਚ ਤੀਜੇ ਸਥਾਨ ’ਤੇ ਕਾਬਜ ਟੈਨਿਸ ਖਿਡਾਰੀ ਸਿਮੋਨਾ ਹਾਲੇਪ ਨੇ ਪਿੰਨੀ ਦੀ ਸੱਟ ਕਾਰਨ ਸ਼ਨੀਵਾਰ ਨੂੰ ਫ਼੍ਰੈਂਚ ਓਪਨ ਤੋੋਂ ਆਪਣਾ ਨਾਂ ਵਾਪਸ ਲੈ ਲਿਆ। ਰੋਮਾਨੀਆ ਦੀ 29 ਸਾਲ ਦੀ ਇਹ ਖਿਡਾਰੀ 2018 ’ਚ ਰੋਲਾ ਗੈਰੋਂ (ਫ਼੍ਰੈਂਚ ਓਪਨ) ’ਚ ਚੈਂਪੀਅਨ ਬਣੀ ਸੀ। ਇਟੈਲੀਅਨ ਓਪਨ ਦੇ ਦੌਰਾਨ ਉਨ੍ਹਾਂ ਦੀ ਪਿੰਨੀ ਦੀ ਮਾਸਪੇਸ਼ੀਆਂ ’ਚ ਸੱਟ ਲਗ ਗਈ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਸੱਟ ਤੋਂ ਉੱਭਰਨ ’ਚ ਅਜੇ ਸਮਾਂ ਲੱਗੇਗਾ। ਫ਼੍ਰੈਂਚ ਓਪਨ 30 ਮਈ ਤੋਂ ਸ਼ੁਰੂ ਹੋਵੇਗਾ।
ਹਾਲੇਪ ਨੇ ਕਿਹਾ ਕਿ ਇਕ ਗ੍ਰੈਂਡਸਲੈਮ ਤੋਂ ਹਟਣਾ ਇਕ ਐਥਲੀਟ ਦੇ ਤੌਰ ’ਤੇ ਮੇਰੀ ਸਾਰੀ ਸੋਚ ਤੇ ਇੱਛਾਵਾਂ ਦੇ ਖ਼ਿਲਾਫ਼ ਹੈ, ਪਰ ਮੇਰੇ ਲਈ ਇਹ ਸਹੀ ਤੇ ਇਕਮਾਤਰ ਫ਼ੈਸਲਾ ਹੈ। ਹਾਲੇਪ ਫ਼੍ਰੈਂਚ ਓਪਨ ’ਚ ਤਿੰਨ ਵਾਰ ਦੀ ਫ਼ਾਈਨਲਿਸਟ ਹੈ। ਉਨ੍ਹਾਂ ਨੇ 2018 ਦੇ ਫ਼ਾਈਨਲ ’ਚ ਸਲੋਏਨ ਸਟੀਫ਼ੰਸ ਨੂੰ ਹਰਾ ਕੇ ਪਹਿਲਾ ਸਿੰਗਲ ਖ਼ਿਤਾਬ ਜਿੱਤਿਆ।
ਉਨ੍ਹਾਂ ਕਿਹਾ ਕਿ ਪੈਰਿਸ ’ਚ ਨਹੀਂ ਜਾਣ ਕਾਰਨ ਮੈਨੂੰ ਦੁਖ ਹੁੰਦਾ ਹੈ, ਪਰ ਮੈਂ ਆਪਣੀ ਊਰਜਾ ਨੂੰ ਠੀਕ ਹੋਣ, ਹਾਂ-ਪੱਖੀ ਰਹਿਣ ’ਚ ਇਸਤੇਮਾਲ ਕਰਨਾ ਚਾਹੁੰਦੀ ਹਾਂ। ਮੈਂ ਜਦੋਂ ਵੀ ਸਰੁੱਖਿਅਤ ਹੋਵੇ , ਖੇਡ ’ਚ ਵਾਪਸੀ ਦੀ ਕੋਸ਼ਿਸ਼ ਕਰਾਂਗੀ।’’ ਉਹ ਵਿੰਬਲਡਨ ਦੀ ਮੌਜੂਦਾ ਚੈਂਪੀਅਨ ਹੈ। ਉਨ੍ਹਾਂ ਨੇ 2019 ’ਚ ਇਸ ਖ਼ਿਤਾਬ ਨੂੰ ਜਿੱਤਿਆ ਸੀ ਜਦਕਿ ਕੋਵਿਡ-19 ਮਹਾਮਾਰੀ ਕਾਰਨ 2020 ’ਚ ਟੂਰਨਾਮੈਂਟ ਰੱਦ ਹੋ ਗਿਆ ਸੀ। ਇਸ ਸਾਲ ਵਿੰਬਲਡਨ ਦਾ ਆਯੋਜਨ 28 ਜੂਨ ਨੂੰ ਪ੍ਰਸਤਾਵਤ ਹੈ।