ਜ਼ਖਮੀ ਅਰਜੁਨ ਤੇਂਦੁਲਕਰ ਦੀ ਜਗ੍ਹਾ ਸਿਮਰਜੀਤ ਸਿੰਘ ਮੁੰਬਈ ਇੰਡੀਅਨਜ਼ ਦੀ ਟੀਮ ''ਚ

Thursday, Sep 30, 2021 - 01:27 AM (IST)

ਜ਼ਖਮੀ ਅਰਜੁਨ ਤੇਂਦੁਲਕਰ ਦੀ ਜਗ੍ਹਾ ਸਿਮਰਜੀਤ ਸਿੰਘ ਮੁੰਬਈ ਇੰਡੀਅਨਜ਼ ਦੀ ਟੀਮ ''ਚ

ਆਬੂ ਧਾਬੀ- ਮੁੰਬਈ ਇੰਡੀਅਨਜ਼ ਨੇ ਨੌਜਵਾਨ ਤੇਜ਼ ਗੇਂਦਬਾਜ਼ ਅਰਜੁਨ ਤੇਂਦੁਲਕਰ ਦੇ ਜ਼ਖਮੀ ਹੋਣ ਦੇ ਕਾਰਨ ਉਸਦੇ ਸਥਾਨ 'ਤੇ ਸਿਮਰਜੀਤ ਸਿੰਘ ਨੂੰ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੇ ਬਾਕੀ ਬਚੇ ਮੈਚਾਂ ਦੇ ਲਈ ਆਪਣੀ ਟੀਮ ਵਿਚ ਸ਼ਾਮਲ ਕੀਤਾ ਹੈ। ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਅਰਜੁਨ ਦਿੱਗਜ ਬੱਲੇਬਾਜ਼ ਸਚਿਨ ਤੇਂਦੁਲਕਰ ਦੇ ਬੇਟੇ ਹਨ ਅਤੇ ਮੌਜੂਦਾ ਚੈਂਪੀਅਨ ਮੁੰਬਈ ਨੇ ਉਸ ਨੂੰ ਇਸ ਸਾਲ ਦੇ ਸ਼ੁਰੂ ਵਿਚ ਆਪਣੀ ਟੀਮ ਨਾਲ ਜੋੜਿਆ ਸੀ।

 

ਇਹ ਖ਼ਬਰ ਪੜ੍ਹੋ- IPL 2021 ਦੇ ਆਖਰੀ 2 ਲੀਗ ਮੈਚਾਂ ਦੇ ਸਮੇਂ 'ਚ ਬਦਲਾਅ, ਇੰਨੇ ਵਜੇ ਖੇਡੇ ਜਾਣਗੇ


ਮੁੰਬਈ ਇੰਡੀਅਨਜ਼ ਦੇ ਅਨੁਸਾਰ ਕਿ ਮੁੰਬਈ ਇੰਡੀਅਨਜ਼ ਨੇ ਆਈ. ਪੀ. ਐੱਲ. 2021 ਦੇ ਬਾਕੀ ਸੈਸ਼ਨ ਦੇ ਲਈ ਜ਼ਖਮੀ ਅਰਜੁਨ ਤੇਂਦੁਲਕਰ ਦੀ ਜਗ੍ਹਾ ਸਿਮਰਜੀਤ ਸਿੰਘ ਨੂੰ ਆਪਣੀ ਟੀਮ ਨਾਲ ਜੋੜਿਆ ਹੈ। ਇਸ 'ਚ ਕਿਹਾ ਗਿਆ ਹੈ ਕਿ ਸੱਜੇ ਹੱਥ ਦੇ ਤੇਜ਼ ਗੇਂਦਬਾਜ਼ ਸਿਮਰਜੀਤ ਨੇ ਆਈ. ਪੀ. ਐੱਲ. ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਜ਼ਰੂਰੀ ਇਕਾਂਤਵਾਸ ਪੂਰਾ ਕਰਨ ਤੋਂ ਬਾਅਦ ਟੀਮ ਦੇ ਨਾਲ ਅਭਿਆਸ ਸ਼ੁਰੂ ਕਰ ਦਿੱਤਾ ਹੈ।

ਇਹ ਖ਼ਬਰ ਪੜ੍ਹੋ- ਵਿਸ਼ਵ ਮਹਿਲਾ ਟੀਮ ਸ਼ਤਰੰਜ ਚੈਂਪੀਅਨਸ਼ਿਪ : ਅਰਮੇਨੀਆ ਨੂੰ ਹਰਾ ਕੇ ਭਾਰਤ ਕੁਆਰਟਰ ਫਾਈਨਲ ’ਚ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News