IPL12 ਦੀ ਟਰਾਫੀ ਲੈ ਕੇ ਸਿੱਧੀਵਿਨਾਇਕ ਮੰਦਰ ਪਹੁੰਚੀ ਨੀਤਾ ਅੰਬਾਨੀ (ਤਸਵੀਰਾਂ)

Thursday, May 16, 2019 - 11:13 PM (IST)

IPL12 ਦੀ ਟਰਾਫੀ ਲੈ ਕੇ ਸਿੱਧੀਵਿਨਾਇਕ ਮੰਦਰ ਪਹੁੰਚੀ ਨੀਤਾ ਅੰਬਾਨੀ (ਤਸਵੀਰਾਂ)

ਸਪੋਰਟਸ ਡੈੱਕਸ— 12 ਮਈ ਨੂੰ ਰਾਜੀਵ ਗਾਂਧੀ ਅੰਤਰਰਾਸ਼ਟਰੀ ਸਟੇਡੀਅਮ 'ਚ ਖੇਡੇ ਗਏ ਆਈ. ਪੀ. ਐੱਲ. 12 ਦੇ ਰੋਮਾਂਚਕ ਮੁਕਾਬਲੇ 'ਚ ਮੁੰਬਈ ਇੰਡੀਅਨਜ਼ ਨੇ ਚੇਨਈ ਸੁਪਰਕਿੰਗਜ਼ ਨੂੰ ਇਕ ਦੌੜ ਨਾਲ ਹਰਾ ਕੇ ਚੌਥੀ ਬਾਰ ਆਈ. ਪੀ. ਐੱਲ. ਦਾ ਖਿਤਾਬ ਜਿੱਤਿਆ ਹੈ। ਇਸ ਦੌਰਾਨ ਮੁੰਬਈ ਫ੍ਰੈਂਚਾਇੰਜ਼ੀ ਦੀ ਮਾਲਕਿਨ ਤੇ ਮੁਕੇਸ਼ ਅੰਬਾਨੀ ਦੀ ਪਤਨੀ ਨੀਤਾ ਅੰਬਾਨੀ ਆਈ. ਪੀ. ਐੱਲ. ਟਰਾਫੀ ਲੈ ਕੇ ਸਿੱਧੀਵਿਨਾਇਕ ਮੰਦਰ ਵੀ ਪਹੁੰਚੀ। ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਬਹੁਤ ਵਾਇਰਲ ਹੋ ਰਹੀਆਂ ਹਨ।

PunjabKesariPunjabKesari
ਦਰਅਸਲ ਨੀਤਾ ਨੇ ਇਹ ਟਰਾਫੀ ਇਕ ਛੋਟੇ ਬੱਚੇ ਦੇ ਹੱਥ 'ਚ ਦਿੱਤੀ ਤੇ ਗਣੇਸ਼ ਪੂਜਾ ਕੀਤੀ। ਇਸ ਨੂੰ ਲੈ ਕੇ ਆਪਣੀ ਟੀਮ ਦੀ ਜਿੱਤ ਤੋਂ ਬਾਅਦ ਨੀਤਾ ਅੰਬਾਨੀ ਟਰਾਫੀ ਲੈ ਕੇ ਜੁਹੂ ਇਲਾਕੇ ਦੇ ਰਾਧਾ ਕ੍ਰਿਸ਼ਣਾ ਮੰਦਰ ਵੀ ਪਹੁੰਚੀ ਤੇ ਪੂਜਾ ਅਰਚਨਾ ਵੀ ਕੀਤੀ ਸੀ। ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਬਹੁਤ ਵਾਇਰਲ ਹੋ ਰਹੀਆਂ ਹਨ। ਜਿਸ ਨੂੰ ਫੈਂਨਸ ਬਹੁਤ ਪਸੰਦ ਕਰ ਰਹੇ ਹਨ।

PunjabKesari


author

Gurdeep Singh

Content Editor

Related News