IPL 2020 ’ਚ ਧਮਾਲਾਂ ਪਾਉਣ ਲਈ ਤਿਆਰ ਪੰਜਾਬ ਦਾ ਇਹ ਧਾਕੜ ਕ੍ਰਿਕਟਰ

Friday, Mar 13, 2020 - 02:03 PM (IST)

IPL 2020 ’ਚ ਧਮਾਲਾਂ ਪਾਉਣ ਲਈ ਤਿਆਰ ਪੰਜਾਬ ਦਾ ਇਹ ਧਾਕੜ ਕ੍ਰਿਕਟਰ

ਸਪੋਰਟਸ ਡੈਸਕ— ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ) 2020 ਦੇ ਸ਼ੁਰੂ ਹੋਣ ’ਚ ਹੁਣ ਕੁਝ ਹੀ ਦਿਨ ਬਾਕੀ ਹਨ ਤੇ ਕ੍ਰਿਕਟ ਫੈਨਜ਼ ਆਈ. ਪੀ. ਐੱਲ. ’ਚ ਕ੍ਰਿਕਟਰਾਂ ਦੀ ਇਸ ਮਹਾਕੁੰਭ ਨੂੰ ਦੇਖਣ ਲਈ ਬੇਤਾਬ ਹਨ। ਇਨ੍ਹਾਂ ਕ੍ਰਿਕਟਰਾਂ ’ਚੋਂ ਸਿਧਾਰਥ ਕੌਲ ਦਾ ਨਾਂ ਕ੍ਰਿਕਟ ਪ੍ਰਸ਼ੰਸਕਾਂ ਦੀ ਜ਼ੁਬਾਨ ’ਚ ਸਹਿਜੇ ਹੀ ਆ ਜਾਂਦਾ ਹੈ। ਸਿਥਾਰਥ ਕੌਲ ਨੂੰ ਆਈ. ਪੀ. ਐੱਲ. 2020 ਦੇ ਸੀਜ਼ਨ ਲਈ ਸਨਰਾਈਜ਼ਰਜ਼ ਹੈਦਰਾਬਾਦ ਨੇ ਖਰੀਦਿਆ ਹੈ। ਅੱਜ ਅਸੀਂ ਤੁਹਾਨੂੰ ਪੰਜਾਬ ਦੇ ਕ੍ਰਿਕਟਰ ਸਿਥਾਰਥ ਕੌਲ ਦੇ ਕਰੀਅਰ ਅਤੇ ਨਿੱਜੀ ਜ਼ਿੰਦਗੀ ਬਾਰੇ ਦੱਸਣ ਜਾ ਰਹੇ ਹਾਂ :-

ਨਿੱਜੀ ਜ਼ਿੰਦਗੀ
ਸਿਥਾਰਥ ਕੌਲ ਦਾ ਜਨਮ 19 ਮਈ 1990 ’ਚ ਪੰਜਾਬ ਦੇ ਪਠਾਨਕੋਟ ’ਚ ਹੋਇਆ। ਉਨ੍ਹਾਂ ਦਾ ਘਰ ਦਾ ਨਾਂ ਸਿਡਰਸ, ਸਿੱਧਾ ਹੈ। ਸਿਥਾਰਥ ਕੌਲ ਇਕ ਤੇਜ਼ ਗੇਂਦਬਾਜ਼ ਦੇ ਤੌਰ ’ਤੇ ਜਾਣਿਆ ਜਾਂਦਾ ਹੈ ਜੋ 130 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਗੇਂਦ ਕਰਾਉਂਦਾ ਹੈ। ਉਸ ਨੇ 2007 ’ਚ ਪੰਜਾਬ ਵੱਲੋਂ ਆਪਣਾ ਫਰਸਟ ਕਲਾਸ ਕ੍ਰਿਕਟ ’ਚ ਡੈਬਿਊ ਕੀਤਾ ਸੀ। ਕੌਲ 2008 ’ਚ ਜੇਤੂ ਰਹੀ ਭਾਰਤੀ ਅੰਡਰ 19 ਕ੍ਰਿਕਟ ਵਰਲਡ ਕੱਪ ਟੀਮ ਦਾ ਹਿੱਸਾ ਸਨ। ਸਿਧਾਰਥ ਦੇ ਪਿਤਾ ਤੇਜ ਕੌਲ ਨੇ 1970 ਦੇ ਦਹਾਕੇ ’ਚ ਜੰਮੂ ਕਸ਼ਮੀਰ ਲਈ ਕ੍ਰਿਕਟ ਖੇਡਿਆ ਸੀ। 

PunjabKesariਘਰੇਲੂ ਕ੍ਰਿਕਟਰ ’ਚ ਪ੍ਰਦਰਸ਼ਨ
ਅੰਡਰ-19 ਵਰਲਡ ਕੱਪ ’ਚ ਸਫਲਤਾ ਦੇ ਬਾਅਦ ਉਸ ਨੇ ਆਪਣੇ ਘਰੇਲੂ ਸੂਬੇ ਪੰਜਾਬ ਲਈ ਖੇਡਣਾ ਸ਼ੁਰੂ ਕੀਤਾ। ਕੌਲ ਨੇ ਪੰਜਾਬ ਦੀ ਟੀਮ ਵੱਲੋਂ ਉੜੀਸਾ ਖਿਲਾਫ 2007-08 ਰਣਜੀ ਟਰਾਫੀ ਲਈ ਖੇਡਣਾ ਸ਼ੁਰੂ ਕੀਤਾ। ਇਸ ਮੈਚ ’ਚ ਉਸ ਦਾ ਭਰਾ ਵੀ ਵਿਕਟਕੀਪਰ ਦੇ ਤੌਰ ’ਤੇ ਖੇਡ ਰਿਹਾ ਸੀ। ਸਿਧਾਰਥ ਨੇ ਪਹਿਲੀ ਪਾਰੀ ਦੇ ਦੌਰਾਨ ਕੁਲ 5 ਵਿਕਟਾਂ ਲਈਆਂ ਅਤੇ 97 ਦੌੜਾਂ ’ਤੇ 5 ਵਿਕਟਾਂ ਦੇ ਅੰਕੜੇ ਨਾਲ ਆਪਣੀ ਪਾਰੀ ਖਤਮ ਕੀਤੀ। ਉਸ ਨੇ ਪੰਜਾਬ ਯੁਵਾ ਟੀਮ, ਅੰਡਰ-15, ਅੰਡਰ-17 ਅਤੇ ਅੰਡਰ-19 ਦੇ ਲੈਵਲ ’ਤੇ ਆਪਣੀ ਮੌਜੂਦਗੀ ਦਰਜ ਕਰਾਈ। ਉਹ ਪੰਜਾਬ ਲਈ 2018-19 ਦੇ ਵਿਜੇ ਹਜ਼ਾਰੇ ਟਰਾਫੀ ’ਚ ਵਿਕਟਾਂ ਲੈਣ ’ਚ ਆਗੂ ਰਹੇ ਅਤੇ ਪੰਜ ਮੈਚਾਂ ’ਚ 12 ਵਿਕਟਾਂ ਲਈਆਂ। 

PunjabKesariਆਈ. ਪੀ. ਐੱਲ. ’ਚ ਪ੍ਰਦਸ਼ਨ
ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੇ ਉਦਘਾਟਨੀ ਸੈਸ਼ਨ ਲਈ 2008 ਅੰਡਰ-19 ਕ੍ਰਿਕਟ ਵਰਲਡ ਕੱਪ ਜੇਤੂ ਭਾਰਤੀ ਟੀਮ ਦੇ ਕਈ ਮੈਂਬਰਾਂ ਨੂੰ ਚੁਣੇ ਜਾਣ ਵਾਲੇ ਖਿਡਾਰੀਆਂ ਦੀ ਸੂਚੀ’ਚ ਸ਼ਾਮਲ ਕੀਤਾ ਗਿਆ। ਕੌਲ ਨੂੰ ਕੋਲਕਾਤਾ ਨਾਈਟਰਾਈਰਜ਼ ਨੇ ਆਪਣੀ ਟੀਮ ’ਚ ਕੋਲਕਾਤਾ ਵਿਖੇ ਚੁਣਿਆ ਸੀ ਅਤੇ ਸੌਰਵ ਗਾਂਗੁਲੀ ਨੇ ਕਪਤਾਨੀ ਕੀਤੀ ਸੀ। ਸਨਰਾਈਜ਼ਰਜ਼ ਹੈਦਰਾਬਾਦ ਨੇ 2016 ਦੇ ਸੀਜ਼ਨ ਲਈ ਉਸ ਦੀ ਬੋਲੀ ਲਗਾਈ ਪਰ ਕੌਲ ਨੂੰ ਉਸ ਸੀਜ਼ਨ ’ਚ ਬੈਂਚ ’ਤੇ ਬਿਠਾਇਆ ਗਿਆ। 2017 ’ਚ ਇਹ ਤੇਜ਼ ਗੇਂਦਬਾਜ਼ ਸਨਰਾਈਜ਼ਰਜ਼ ਹੈਦਰਾਬਾਦ ਵੱਲੋਂ 10 ਮੈਚਾਂ ’ਚ ਖੇਡਦੇ ਹੋਏ 16 ਵਿਕਟ ਲੈ ਕੇ ਸੁਰਖੀਆਂ ’ਚ ਆਇਆ। ਉਨ੍ਹਾਂ ਨੇ ਡੇਵਿਡ ਵਾਰਨਰ ਦੀ ਅਗਵਾਈ ਵਾਲੀ ਟੀਮ ਲਈ ਕੁਝ ਮਹੱਤਵਪੂਰਨ ਓਵਰ ਸੁੱਟੇ (ਕਰਾਏ) ਸਨ। ਕੌਲ ਨੇ ਸਨਰਾਈਜ਼ਰਜ਼ ਹੈਦਰਾਬਾਦ ਵੱਲੋਂ ਸ਼ਾਨਦਾਰ ਪ੍ਰਦਰਸ਼ਨ ਕੀਤਾ। ਉਸ ਦੇ ਸ਼ਾਨਦਾਰ ਗੇਂਦਬਾਜ਼ੀ ਨੇ ਟੀਮ ਨੂੰ ਦੂਜੇ ਫਾਈਨਲ ’ਚ ਪਹੁੰਚਣ ’ਚ ਅਹਿਮ ਭੂਮਿਕਾ ਅਦਾ ਕੀਤੀ। ਸਿਥਾਰਥ ਕੌਲ ਨੂੰ ਆਈ. ਪੀ. ਐੱਲ. 2020 ਦੇ ਸੀਜ਼ਨ ਲਈ ਸਨਰਾਈਜ਼ਰਜ਼ ਹੈਦਰਾਬਾਦ ਨੇ ਖਰੀਦਿਆ ਹੈ। ਕੌਲ ਨੂੰ ਕ੍ਰਿਕਬਜ਼ ਵੱਲੋਂ ਆਈ. ਪੀ. ਐੱਲ. ਇਲੈਵਨ ’ਚ ਜਗ੍ਹਾ ਦਿੱਤੀ ਗਈ ਸੀ। 

PunjabKesariਕੌਮਾਂਤਰੀ ਕ੍ਰਿਕਟ ’ਚ ਪ੍ਰਦਰਸ਼ਨ
ਨਵੰਬਰ 2017 ’ਚ ਕੌਲ ਨੂੰ ਸ਼੍ਰੀਲੰਕਾ ਖਿਲਾਫ ਵਨ-ਡੇ ਕੌਮਾਂਤਰੀ ਟੀਮ ’ਚ ਸ਼ਾਮਲ ਕੀਤਾ ਗਿਆ ਸੀ ਪਰ ਉਹ ਇਸ ਟੂਰਨਾਮੈਂਟ ’ਚ ਨਹੀਂ ਖੇਡ ਸਕੇ। ਮਈ 2018 ’ਚ ਇਕ ਵਾਰ ਕੌਲ ਨੂੰ ਇੰਗਲੈਂਡ ਖਿਲਾਫ ਵਨ-ਡੇ ਟੀਮ ’ਚ ਚੁਣਿਆ ਗਿਆ ਸੀ। ਇਸ ਦੇ ਨਾਲ ਹੀ ਉਸ ਨੂੰ ਇੰਗਲੈਂਡ ਅਤੇ ਆਇਰਲੈਂਡ ਖਿਲਾਫ ਟੀ-20 ਕੌਮਾਂਤਰੀ ਮੈਚ ਦੀ ਟੀਮ ’ਚ ਚੁਣਿਆ ਗਿਆ। ਉਸ ਨੇ ਆਪਣਾ ਟੀ-20 ਕੌਮਾਂਤਰੀ ਡੈਬਿਊ 29 ਜੂਨ 2018 ’ਚ ਆਇਰਲੈਂਡ ਖਿਲਾਫ ਕੀਤਾ ਸੀ। ਉਸ ਨੇ ਆਪਣਾ ਵਨ-ਡੇ ਕੌਮਾਂਤਰੀ ਡੈਬਿਊ ਇੰਗਲੈਂਡ ਖਿਲਾਫ 12 ਜੁਲਾਈ 2018 ’ਚ ਕੀਤਾ ਸੀ। 


author

Tarsem Singh

Content Editor

Related News