ਸ਼ੁਭਮਨ ਗਿੱਲ ਨੇ ਉਮਰ 'ਚ ਕੀਤਾ ਹੇਰ-ਫੇਰ, ਸੋਸ਼ਲ ਮੀਡੀਆ 'ਤੇ ਦਾਅਵੇ ਨਾਲ ਸਾਰੇ ਹੈਰਾਨ; ਜਾਣੋ ਕੀ ਹੈ ਸੱਚਾਈ

Wednesday, Nov 13, 2024 - 05:23 AM (IST)

ਸ਼ੁਭਮਨ ਗਿੱਲ ਨੇ ਉਮਰ 'ਚ ਕੀਤਾ ਹੇਰ-ਫੇਰ, ਸੋਸ਼ਲ ਮੀਡੀਆ 'ਤੇ ਦਾਅਵੇ ਨਾਲ ਸਾਰੇ ਹੈਰਾਨ; ਜਾਣੋ ਕੀ ਹੈ ਸੱਚਾਈ

ਸਪੋਰਟਸ ਡੈਸਕ : ਕ੍ਰਿਕਟ ਹੋਵੇ ਜਾਂ ਕੋਈ ਹੋਰ ਖੇਡ, ਐਥਲੀਟ ਕਈ ਵਾਰ ਆਪਣੀ ਉਮਰ ਲੁਕਾਉਂਦੇ ਹੋਏ ਫੜੇ ਗਏ ਹਨ। ਸਾਬਕਾ ਭਾਰਤੀ ਕ੍ਰਿਕਟਰ ਅਮਿਤ ਮਿਸ਼ਰਾ ਨੇ ਆਪਣੀ ਉਮਰ ਛੁਪਾਉਣ ਦੀ ਗੱਲ ਸਵੀਕਾਰ ਕੀਤੀ ਹੈ, ਜਦੋਂਕਿ ਨਿਤੀਸ਼ ਰਾਣਾ ਨੂੰ ਆਪਣੀ ਉਮਰ ਲੁਕਾਉਣ ਲਈ ਬੀਸੀਸੀਆਈ ਤੋਂ ਮੁਅੱਤਲੀ ਦਾ ਸਾਹਮਣਾ ਕਰਨਾ ਪਿਆ ਹੈ। ਪਰ ਹੁਣ ਸ਼ੁਭਮਨ ਗਿੱਲ ਵੀ ਇਸੇ ਵਜ੍ਹਾ ਕਰਕੇ ਸੁਰਖੀਆਂ ਵਿਚ ਹਨ। ਦਰਅਸਲ ਸੋਸ਼ਲ ਮੀਡੀਆ 'ਤੇ ਇਕ ਪੋਸਟ ਵਾਇਰਲ ਹੋ ਰਹੀ ਹੈ, ਜਿਸ 'ਚ ਸ਼ੁਭਮਨ ਗਿੱਲ ਅਤੇ ਉਨ੍ਹਾਂ ਦੀ ਭੈਣ ਸ਼ਹਿਨੀਲ ਗਿੱਲ ਦੇ ਜਨਮਦਿਨ 'ਚ ਸਿਰਫ 3 ਮਹੀਨਿਆਂ ਦਾ ਫ਼ਰਕ ਹੈ।

ਸ਼ੁਭਮਨ ਗਿੱਲ ਵਰਤਮਾਨ ਵਿਚ ਭਾਰਤ ਦੇ ਚੋਟੀ ਦੇ ਕ੍ਰਿਕਟਰਾਂ ਵਿੱਚੋਂ ਇਕ ਹੈ ਅਤੇ ਉਸਦਾ ਜਨਮ 8 ਸਤੰਬਰ 1999 ਨੂੰ ਫਾਜ਼ਿਲਕਾ, ਪੰਜਾਬ ਵਿਚ ਹੋਇਆ ਸੀ। ਸ਼ੁਭਮਨ ਦੀ ਇਕ ਭੈਣ ਵੀ ਹੈ, ਜਿਸ ਦਾ ਨਾਂ ਸ਼ਹਿਨੀਲ ਗਿੱਲ ਹੈ, ਜੋ ਸੋਸ਼ਲ ਮੀਡੀਆ 'ਤੇ ਐਕਟਿਵ ਰਹਿੰਦੀ ਹੈ ਅਤੇ ਲਗਾਤਾਰ ਚਰਚਾ 'ਚ ਰਹਿੰਦੀ ਹੈ। ਵਾਇਰਲ ਹੋ ਰਹੀ ਪੋਸਟ 'ਚ ਦੇਖਿਆ ਜਾ ਸਕਦਾ ਹੈ ਕਿ ਸ਼ਹਿਨੀਲ ਗਿੱਲ ਦਾ ਜਨਮ 16 ਦਸੰਬਰ 1999 ਨੂੰ ਹੋਇਆ ਸੀ। ਦੋਹਾਂ ਭੈਣ-ਭਰਾਵਾਂ ਦੇ ਜਨਮਦਿਨ 'ਤੇ ਨਜ਼ਰ ਮਾਰੀਏ ਤਾਂ ਸਿਰਫ 3 ਮਹੀਨਿਆਂ ਦਾ ਫਰਕ ਹੈ। ਅਜਿਹੇ 'ਚ ਭਾਰਤੀ ਕ੍ਰਿਕਟਰਾਂ 'ਤੇ ਉਮਰ ਬਦਲ ਕੇ ਧੋਖਾਧੜੀ ਦਾ ਦੋਸ਼ ਲਗਾਇਆ ਜਾ ਰਿਹਾ ਹੈ।

ਕੀ ਹੈ ਸੱਚਾਈ?
ਇਸ ਤਰ੍ਹਾਂ ਦੀਆਂ ਪੋਸਟਾਂ ਪਹਿਲਾਂ ਵੀ ਵਾਇਰਲ ਹੋ ਚੁੱਕੀਆਂ ਹਨ ਪਰ ਗੁਜਰਾਤ ਟਾਈਟਨਸ ਨੇ ਕਰੀਬ ਇਕ ਸਾਲ ਪਹਿਲਾਂ ਰੱਖੜੀ ਦੇ ਮੌਕੇ 'ਤੇ ਇੰਸਟਾਗ੍ਰਾਮ 'ਤੇ ਇਕ ਵੀਡੀਓ ਸ਼ੇਅਰ ਕੀਤਾ ਸੀ। ਉਸ ਵੀਡੀਓ ਕਲਿੱਪ ਵਿਚ ਗੁਜਰਾਤ ਲਈ ਖੇਡਣ ਵਾਲੇ ਖਿਡਾਰੀਆਂ ਦੀਆਂ ਭੈਣਾਂ ਨੇ ਆਪਣੇ ਭਰਾਵਾਂ ਲਈ ਪਿਆਰ ਦਾ ਇਜ਼ਹਾਰ ਕੀਤਾ ਸੀ। ਇਸੇ ਵੀਡੀਓ 'ਚ ਸ਼ਹਿਨੀਲ ਗਿੱਲ ਨੇ ਖੁਲਾਸਾ ਕੀਤਾ ਸੀ ਕਿ ਉਸ ਦੀ ਅਤੇ ਸ਼ੁਭਮਨ ਦੀ ਉਮਰ 'ਚ ਢਾਈ ਸਾਲ ਦਾ ਫ਼ਰਕ ਹੈ।

ਇਸ ਵੀਡੀਓ 'ਚ ਸ਼ਹਿਨੀਲ ਗਿੱਲ ਕਹਿੰਦੀ ਹੈ, ''ਅਸੀਂ ਬਚਪਨ 'ਚ ਇਕ-ਦੂਜੇ ਦੇ ਸਭ ਤੋਂ ਚੰਗੇ ਦੋਸਤ ਹੁੰਦੇ ਸੀ। ਅਸੀਂ ਹਮੇਸ਼ਾ ਇਕੱਠੇ ਘੁੰਮਦੇ ਰਹਿੰਦੇ ਸੀ ਪਰ ਜਦੋਂ ਸ਼ੁਭਮਨ ਮੈਚ ਖੇਡਣ ਲਈ ਬਾਹਰ ਜਾਣਾ ਸ਼ੁਰੂ ਕਰ ਦਿੱਤਾ ਅਤੇ ਜ਼ਿਆਦਾਤਰ ਘਰ ਤੋਂ ਬਾਹਰ ਹੀ ਰਹਿੰਦਾ ਸੀ, ਉਦੋਂ ਮੇਰੇ ਲਈ ਸਮਾਂ ਬਿਤਾਉਣਾ ਮੁਸ਼ਕਲ ਹੁੰਦਾ ਸੀ ਕਿਉਂਕਿ ਮੇਰੇ ਬਹੁਤ ਸਾਰੇ ਦੋਸਤ ਨਹੀਂ ਸਨ ਕਿਉਂਕਿ ਸਾਡੀ ਉਮਰ ਵਿਚ ਸਿਰਫ ਢਾਈ ਸਾਲ ਦਾ ਫਰਕ ਸੀ। ਮੈਂ ਬਚਪਨ ਵਿਚ ਬਹੁਤ ਸ਼ਰਮੀਲੀ ਹੁੰਦੀ ਸੀ, ਜਦੋਂਕਿ ਸ਼ੁਭਮਨ ਬਹੁਤ ਸ਼ਰਾਰਤੀ ਹੋਇਆ ਕਰਦਾ ਸੀ।''

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


 


author

Sandeep Kumar

Content Editor

Related News