ਸ਼ੁਭੰਕਰ ਸ਼ਰਮਾ ਫਰਾਂਸ ’ਚ ਕੱਟ ’ਚ ਜਗ੍ਹਾ ਬਣਾਉਣ ਤੋਂ ਖੁੰਝਿਆ

Monday, Oct 14, 2024 - 11:32 AM (IST)

ਸ਼ੁਭੰਕਰ ਸ਼ਰਮਾ ਫਰਾਂਸ ’ਚ ਕੱਟ ’ਚ ਜਗ੍ਹਾ ਬਣਾਉਣ ਤੋਂ ਖੁੰਝਿਆ

ਪੈਰਿਸ, (ਭਾਸ਼ਾ)– ਭਾਰਤੀ ਗੋਲਫਰ ਸ਼ੁਭੰਕਰ ਸ਼ਰਮਾ ਦੂਜੇ ਦੌਰ ਵਿਚ ਚੰਗਾ ਪ੍ਰਦਰਸ਼ਨ ਨਾ ਕਰ ਸਕਣ ਕਾਰਨ ਫਰਾਂਸ ਓਪਨ ਗੋਲਫ ਟੂਰਨਾਮੈਂਟ ਵਿਚ ਕੱਟ ਵਿਚ ਜਗ੍ਹਾ ਬਣਾਉਣ ਤੋਂ ਖੁੰਝ ਗਿਆ। ਸ਼ੁਭੰਕਰ ਨੇ ਪਹਿਲੇ ਦੌਰ ਵਿਚ 72 ਦਾ ਕਾਰਡ ਖੇਡਿਆ ਸੀ ਪਰ ਦੂਜੇ ਦੌਰ ਵਿਚ ਉਸ ਨੇ 75 ਦਾ ਸਕੋਰ ਬਣਾਇਆ ਤੇ ਇਸ ਤਰ੍ਹਾਂ ਨਾਲ ਕੱਟ ਵਿਚ ਜਗ੍ਹਾ ਬਣਾਉਣ ਵਿਚ ਅਸਫਲ ਰਿਹਾ। ਇਹ ਟੂਰਨਾਮੈਂਟ ਲੇ ਗੋਲਫ ਨੈਸ਼ਨਲ ਵਿਚ ਖੇਡਿਆ ਜਾ ਰਿਹਾ ਹੈ, ਜਿੱਥੇ ਦੋ ਮਹੀਨੇ ਪਹਿਲਾਂ ਇਸ ਭਾਰਤੀ ਖਿਡਾਰੀ ਨੇ ਓਲੰਪਿਕ ਵਿਚ ਹਿੱਸਾ ਲਿਆ ਸੀ।
 


author

Tarsem Singh

Content Editor

Related News