ਸ਼ੁਭੰਕਰ ਅਤੇ ਗਰਸੀਆ ਹੋਣਗੇ ਆਹਮੋ-ਸਾਹਮਣੇ
Tuesday, Mar 20, 2018 - 03:37 PM (IST)

ਆਸਟਿਨ, (ਬਿਊਰੋ)— ਭਾਰਤ ਦੇ ਨਵੇਂ ਗੋਲਫ ਸਟਾਰ ਸ਼ੁਭੰਕਰ ਸ਼ਰਮਾ ਵਿਸ਼ਵ ਗੋਲਫ ਚੈਂਪੀਅਨਸ਼ਿਪ ਡੇਲ ਟੈਕਨਾਲਾਜਿਸ ਦੇ ਪਹਿਲੇ ਮੁਕਾਬਲੇ 'ਚ ਮੌਜੂਦਾ ਮਾਸਟਰਸ ਟੂਰਨਾਮੈਂਟ ਚੈਂਪੀਅਨ ਸਰਜੀਓ ਗਰਸੀਆ ਨਾਲ ਭਿੜਨਗੇ। ਸ਼ੁਭੰਕਰ ਡਬਲਿਊ.ਜੀ.ਸੀ. ਮੈਕਸਿਕੋ ਚੈਂਪੀਅਨਸ਼ਿਪ 'ਚ ਸਾਂਝੇ ਨੌਵੇਂ ਸਥਾਨ 'ਤੇ ਰਹੇ ਸਨ।
ਉਹ ਅਮਰੀਕਾ ਦੇ ਜੇਂਡਰ ਸ਼ਾਫੇਲੇ ਨਾਲ ਵੀ ਖੇਡਣਗੇ ਜੋ 2017 ਪੀ.ਜੀ.ਏ. ਟੂਰ 'ਤੇ ਸਾਲ ਦੇ ਸਰਵਸ਼੍ਰੇਸ਼ਠ ਉਭਰਦੇ ਖਿਡਾਰੀ ਰਹੇ। ਉਨ੍ਹਾਂ ਕਿਹਾ, ''ਇਹ ਚੰਗਾ ਗਰੁੱਪ ਹੈ। ਮੈਂ ਜੇਂਡਰ ਦੇ ਖਿਲਾਫ ਪਹਿਲਾਂ ਵੀ ਖੇਡ ਚੁੱਕਾ ਹਾਂ। ਮੈਨੂੰ ਆਪਣਾ ਸਰਵਸ਼੍ਰੇਸ਼ਠ ਪ੍ਰਦਰਸ਼ਨ ਕਰਨਾ ਹੋਵੇਗਾ। ਇਸ ਤਰ੍ਹਾਂ ਦੇ ਟੂਰਨਾਮੈਂਟਾਂ 'ਚ ਹਮਲਾਵਰਤਾ ਦਿਖਾਉਣਾ ਜ਼ਰੂਰੀ ਹੈ।''