ਭਾਰਤੀ ਗੋਲਫ਼ਰ ਸ਼ਰਮਾ ਤੇ ਭੁੱਲਰ ਸਕਾਟਿਸ਼ ਓਪਨ ’ਚ ਕਟ ਤੋਂ ਖੁੰਝੇ
Saturday, Jul 10, 2021 - 06:30 PM (IST)

ਬਰਵਿਕ (ਸਕਾਟਲੈਂਡ)— ਭਾਰਤੀ ਗੋਲਫਰ ਸ਼ੁਭੰਕਰ ਸ਼ਰਮਾ (70,75) ਤੇ ਗਗਨਜੀਤ ਭੁੱਲਰ (74,76) ਸਕਾਟਿਸ਼ ਓਪਨ ’ਚ ਕਟ ’ਚ ਜਗ੍ਹਾ ਬਣਾਉਣ ਤੋਂ ਖੁੰਝ ਗਏ। ਦੋਵਾਂ ਖਿਡਾਰੀਆਂ ਲਈ ਪਿਛਲੀ ਚਾਰ ਸ਼ੁਰੂਆਤ ’ਚ ਇਹ ਤੀਜਾ ਮੌਕਾ ਹੈ ਜਦੋਂ ਉਹ ਕਟ ਹਾਸਲ ਕਰਨ ’ਚ ਅਸਫਲ ਰਹੇ। ਸ਼ੁਭੰਕਰ ਤੇ ਭੁੱਲਰ ਪਿਛਲੇ ਹਫ਼ਤੇ ਦੁਬਈ ਡਿਊਟੀ ਫ੍ਰੀ ਆਇਰਸ਼ ਓਪਨ ’ਚ ਇਕਮਾਤਰ ਕਟ ਹਾਸਲ ਕਰ ਸਕੇ ਸਨ। ਦੁਨੀਆ ਦੇ ਨੰਬਰ ਇਕ ਖਿਡਾਰੀ ਜਾਨ ਰਹਿਮ ਨੇ ਆਪਣੀ ਸ਼ਾਨਦਾਰ ਫ਼ਾਰਮ ਨੂੰ ਜਾਰੀ ਰਖਦੇ ਹੋਏ 6 ਅੰਡਰ ਪਾਰ ਦੇ ਸਕੋਰ ਦੇ ਨਾਲ ਸਾਂਝੀ ਬੜ੍ਹਤ ਹਾਸਲ ਕੀਤੀ।