ਸ਼ੁਭੰਕਰ ਅਬੂ ਧਾਬੀ ਵਿੱਚ 66ਵੇਂ ਸਥਾਨ ''ਤੇ ਰਹੇ

Saturday, Nov 09, 2024 - 11:51 AM (IST)

ਸ਼ੁਭੰਕਰ ਅਬੂ ਧਾਬੀ ਵਿੱਚ 66ਵੇਂ ਸਥਾਨ ''ਤੇ ਰਹੇ

ਆਬੂ ਧਾਬੀ- ਭਾਰਤੀ ਗੋਲਫਰ ਸ਼ੁਭੰਕਰ ਸ਼ਰਮਾ (71-73) ਅਬੂ ਧਾਬੀ ਚੈਂਪੀਅਨਸ਼ਿਪ ਵਿਚ ਦੋ ਦੌਰ ਦੇ ਬਾਅਦ 66ਵੇਂ ਸਥਾਨ 'ਤੇ ਚਲ ਰਹੇ ਹਨ। ਪਹਿਲੇ ਦੌਰ ਵਿੱਚ ਪੰਜ ਬਰਡੀਜ਼ ਅਤੇ ਚਾਰ ਬੋਗੀ ਨਾਲ ਇੱਕ ਅੰਡਰ 71 ਦਾ ਸਕੋਰ ਬਣਾਉਣ ਵਾਲੇ ਸ਼ੁਭੰਕਰ ਨੇ ਦੂਜੇ ਦੌਰ ਵਿੱਚ ਤਿੰਨ ਬਰਡੀ, ਦੋ ਬੋਗੀ ਅਤੇ ਇੱਕ ਡਬਲ ਬੋਗੀ ਨਾਲ ਇੱਕ ਓਵਰ 73 ਦਾ ਸਕੋਰ ਬਣਾਇਆ। ਪਾਲ ਵਾਰਿੰਗ ਨੇ ਕੁੱਲ 19 ਅੰਡਰ 'ਤੇ 11 ਅੰਡਰ 61 ਦੇ ਸਕੋਰ ਨਾਲ ਲੀਡ ਹਾਸਲ ਕੀਤੀ। ਪਹਿਲੇ ਦਿਨ ਸਿਖਰ 'ਤੇ ਰਹੇ ਟੌਮੀ ਫਲੀਟਵੁੱਡ ਦੇ 10 ਅੰਡਰ 62 ਦੇ ਰਿਕਾਰਡ ਸਕੋਰ ਨੂੰ ਪਿੱਛੇ ਛੱਡਿਆ। ਵਾਰਿੰਗ ਨੇ ਚਾਰ ਖਿਡਾਰੀਆਂ ਫਲੀਟਵੁੱਡ (62-68), ਜੋਹਾਨਸ ਵੀਰਮੈਨ (63-67), ਥੋਰਬਜੋਰਨ ਓਲੇਸਨ (63-67) ਅਤੇ ਨਿਕਲਾਸ ਨੂਰਗਾਰਡ (65-65) 'ਤੇ ਪੰਜ-ਸ਼ਾਟ ਦੀ ਬੜ੍ਹਤ ਬਣਾਈ ਹੈ।  ਇਨ੍ਹਾਂ ਚਾਰਾਂ ਦਾ ਕੁੱਲ ਸਕੋਰ 14 ਅੰਡਰ ਹੈ। 


author

Tarsem Singh

Content Editor

Related News