ਭਾਰਤ ਨੇ ਟੇਬਲ ਟੈਨਿਸ ਦੇ ਮਹਿਲਾ ਟੀਮ ਮੁਕਾਬਲੇ ਵਿੱਚ ਸਿੰਗਾਪੁਰ ਨੂੰ 3-2 ਨਾਲ ਹਰਾਇਆ

Sunday, Sep 20, 2026 - 05:43 PM (IST)

ਭਾਰਤ ਨੇ ਟੇਬਲ ਟੈਨਿਸ ਦੇ ਮਹਿਲਾ ਟੀਮ ਮੁਕਾਬਲੇ ਵਿੱਚ ਸਿੰਗਾਪੁਰ ਨੂੰ 3-2 ਨਾਲ ਹਰਾਇਆ

ਨਾਗੋਆ- ਏਸ਼ੀਆਈ ਖੇਡਾਂ ਵਿਚ ਯਸ਼ਸਵਿਨੀ ਘੋਰਪੜੇ ਨੇ ਇੱਕ ਸਖ਼ਤ ਮੁਕਾਬਲੇ ਵਾਲੇ ਫੈਸਲਾਕੁੰਨ ਮੈਚ ਵਿੱਚ ਲੋਈ ਮਿੰਗ ਨੂੰ 5-11, 11-8, 12-10, 4-11, 11-9 ਨਾਲ ਹਰਾ ਕੇ ਭਾਰਤ ਨੂੰ ਸਿੰਗਾਪੁਰ ਉੱਤੇ 3-2 ਦੀ ਰੋਮਾਂਚਕ ਜਿੱਤ ਦਿਵਾਈ। ਯਸ਼ਸਵਿਨੀ ਨੇ ਟਾਈ ਵਿੱਚ ਆਪਣੇ ਦੋਵੇਂ ਮੈਚ ਜਿੱਤੇ, ਜਦੋਂ ਕਿ ਸ਼੍ਰੀਜਾ ਅਕੁਲਾ ਨੇ ਆਪਣਾ ਦੂਜਾ ਮੈਚ ਜਿੱਤ ਕੇ ਭਾਰਤ ਦੀਆਂ ਉਮੀਦਾਂ ਨੂੰ ਜ਼ਿੰਦਾ ਰੱਖਿਆ। 

ਦਿਨ ਦੀ ਸ਼ੁਰੂਆਤ ਵਿਚ  ਪਹਿਲਾਂ ਇੰਡੋਨੇਸ਼ੀਆ ਉੱਤੇ ਜਿੱਤ ਦੇ ਨਾਲ, ਭਾਰਤ ਨੇ ਹੁਣ ਮਹਿਲਾ ਟੀਮ ਮੁਕਾਬਲੇ ਵਿੱਚ ਆਪਣੇ ਦੋਵੇਂ ਗਰੁੱਪ ਐਫ ਮੈਚ ਜਿੱਤ ਲਏ ਹਨ। ਸ਼੍ਰੀਜਾ ਅਕੁਲਾ ਨੇ ਜਿਆਨ ਜ਼ੇਂਗ ਨੂੰ 3-1 ਨਾਲ ਹਰਾ ਕੇ ਸਕੋਰ 2-2 ਨਾਲ ਬਰਾਬਰ ਕਰ ਦਿੱਤਾ। ਯਸ਼ਸਵਿਨੀ ਘੋਰਪੜੇ ਨੇ ਭਾਰਤ ਨੂੰ 3-1 ਦੀ ਜਿੱਤ ਨਾਲ ਸ਼ੁਰੂਆਤੀ ਬੜ੍ਹਤ ਦਿਵਾਈ, ਪਰ ਸ਼੍ਰੀਜਾ ਅਕੁਲਾ ਬਾਅਦ ਵਿੱਚ ਮਿੰਗ ਲੋਈ ਤੋਂ 3-2 ਅਤੇ ਦੀਆ ਚਿਤਾਲੇ ਝਾਓ ਤਾਨ ਤੋਂ 3-1 ਨਾਲ ਹਾਰ ਗਈ।
 


author

Tarsem Singh

Content Editor

Related News