ਸ਼ੁਭੰਕਰ ਡਚ ਓਪਨ ''ਚ 14ਵੇਂ ਸਥਾਨ ''ਤੇ ਰਹੇ
Tuesday, May 31, 2022 - 02:26 PM (IST)
ਸਪੋਰਟਸ ਡੈਸਕ- ਭਾਰਤ ਦੇ ਸ਼ੁਭੰਕਰ ਸ਼ਰਮਾ ਡੀ. ਪੀ. ਵਿਸ਼ਵ ਟੂਰ ਡਚ ਓਪਨ ਗੋਲਫ਼ ਟੂਰਨਾਮੈਂਟ 'ਚ ਸਾਂਝੇ 14ਵੇਂ ਸਥਾਨ 'ਤੇ ਰਹੇ। ਸ਼ਰਮਾ ਨੇ ਟੂਰਨਾਮੈਂਟ ਦੇ ਦੌਰਾਨ 18 ਬਰਡੀ ਕੀਤੀ ਪਰ 13 ਬੋਗੀ ਵੀ ਕਰ ਗਏ। ਸ਼ੁਭੰਕਰ ਨੇ ਅੰਤਿਮ ਦੌਰ 'ਚ 6 ਬਰਡੀ ਕੀਤੀ ਪਰ ਤਿੰਨ ਬੋਗੀ ਵੀ ਕਰ ਗਏ ਜਿਸ ਨਾਲ ਉਨ੍ਹਾਂ ਦਾ ਸਕੋਰ ਤਿੰਨ ਅੰਡਰ 69 ਰਿਹਾ। ਸ਼ੁਭੰਕਰ ਦਾ ਇਸ ਪ੍ਰਦਰਸ਼ਨ ਨਾਲ ਆਤਮਵਿਸ਼ਵਾਸ ਵਧੇਗਾ ਕਿਉਂਕਿ ਉਹ ਪਿਛਲੇ ਪੰਜ ਟੂਰਨਾਮੈਂਟ 'ਚੋਂ ਚਾਰ 'ਚ ਕਟ ਹਾਸਲ ਕਰਨ 'ਚ ਅਸਫਲ ਰਹੇ ਸਨ। ਦੋ ਹੋਰ ਭਾਰਤੀ ਗਗਨਜੀਤ ਭੁੱਲਰ (73-74) ਤੇ ਐੱਸ. ਐੱਸ. ਪੀ. ਚੌਰਸੀਆ (74-74) ਨਾਲ ਕੱਟ ਤੋਂ ਖੁੰਝ ਗਏ।