CWG 2018 : ਨਿਸ਼ਾਨੇਬਾਜ਼ੀ 'ਚ ਸ਼੍ਰੇਅਸੀ ਨੇ ਜਿੱਤਿਆ ਸੋਨ ਤਮਗਾ

Wednesday, Apr 11, 2018 - 11:28 AM (IST)

CWG 2018 : ਨਿਸ਼ਾਨੇਬਾਜ਼ੀ 'ਚ ਸ਼੍ਰੇਅਸੀ ਨੇ ਜਿੱਤਿਆ ਸੋਨ ਤਮਗਾ

ਗੋਲਡ ਕੋਸਟ (ਬਿਊਰੋ)— ਆਸਟਰੇਲੀਆ 'ਚ ਚਲ ਰਹੀਆਂ ਰਾਸ਼ਟਰਮੰਡਲ ਖੇਡਾਂ 2018 'ਚ ਮੁਕਾਬਲੇ ਦੇ ਅੱਠਵੇਂ ਦਿਨ ਭਾਰਤ ਨੇ ਦਿਨ ਦਾ ਪਹਿਲਾ ਸੋਨ ਤਮਗਾ ਜਿੱਤ ਲਿਆ ਹੈ। ਸ਼ੂਟਰ ਸ਼੍ਰੇਅਸੀ ਸਿੰਘ ਨੇ ਮਹਿਲਾਵਾਂ ਦੀ ਡਬਲ ਟਰੈਪ ਮੁਕਾਬਲੇ 'ਚ ਸੋਨ ਤਮਗਾ ਜਿੱਤਿਆ ਹੈ। ਇਹ ਮੁਕਾਬਲਾ ਬੇਹੱਦ ਦਿਲਚਸਪ ਰਿਹਾ। ਆਸਟਰੇਲੀਆ ਦੀ ਸ਼ੂਟਰ ਐਮਾ ਕਾਕਸ ਤਿੰਨ ਰਾਊਂਡ ਤੱਕ ਅੱਗੇ ਸੀ। ਚੌਥੇ ਰਾਊਂਡ 'ਚ ਉਹ ਸਿਰਫ 18 ਪੁਆਇੰਟਸ ਹੀ ਹਾਸਲ ਕਰ ਸਕੀ ਅਤੇ ਉਸ ਦਾ ਸਕੋਰ ਦੂਜੀ ਪੋਜ਼ੀਸ਼ਨ 'ਤੇ ਮੌਜੂਦ ਭਾਰਤ ਦੀ ਸ਼੍ਰੇਅਸੀ ਦੇ ਬਰਾਬਰ ਹੋ ਗਿਆ। ਪਰ ਸ਼ੂਟਆਫ 'ਚ ਸ਼੍ਰੇਅਸੀ ਨੇ ਆਪਣੇ ਦੋਵੇਂ ਨਿਸ਼ਾਨੇ ਸਟੀਕ ਲਗਾਏ ਪਰ ਆਸਟਰੇਲੀਆਈ ਸ਼ੂਟਰ ਆਪਣਾ ਇਕ ਨਿਸ਼ਾਨਾ ਸਹੀ ਨਹੀਂ ਲਗਾ ਸਕੀ ਅਤੇ ਸੋਨ ਤਮਗਾ ਸ਼੍ਰੇਅਸੀ ਦੇ ਨਾਂ ਹੋ ਗਿਆ।   

ਇਸ ਤੋਂ ਪਹਿਲਾਂ 50 ਮੀਟਰ ਏਅਰ ਪਿਸਟਲ 'ਚ ਓਮ ਪ੍ਰਕਾਸ਼ ਮਿਠਾਰਵਾਲ ਨੇ ਕਾਂਦੀ ਤਮਗਾ ਜਿੱਤਿਆ ਹੈ। ਇਸ ਮੈਡਲ ਦੇ ਨਾਲ ਹੀ ਕਾਮਨਵੈਲਥ ਗੇਮ 'ਚ ਭਾਰਤੀ ਖਿਡਾਰੀਆਂ ਨੇ ਅਜੇ ਤੱਕ 12 ਗੋਲਡ ਹਾਸਲ ਕਰ ਲਏ ਹਨ। ਆਸਟਰੇਲੀਆ ਦੇ ਗੋਲਡ ਕੋਸਟ 'ਚ ਖੇਡੇ ਜਾ ਰਹੇ ਰਾਸ਼ਟਰਮੰਡਲ ਖੇਡਾਂ 'ਚ ਭਾਰਤ ਦਾ ਬਿਹਤਰੀਨ ਪ੍ਰਦਰਸ਼ਨ ਜਾਰੀ ਹੈ। ਬੁੱਧਵਾਰ ਦਾ ਦਿਨ ਵੀ ਭਾਰਤੀਆਂ ਲਈ ਖੁਸ਼ਖਬਰੀ ਲੈ ਕੇ ਆਇਆ ਹੈ। ਅਜੇ ਤੱਕ ਮੈਡਲ ਦੀ ਗੱਲ ਕਰੀਏ ਤਾਂ ਭਾਰਤ ਨੂੰ ਗੋਲਡ ਕੋਸਟ 'ਚ 11 ਸੋਨੇ 4 ਚਾਂਦੀ ਅਤੇ 7 ਕਾਂਸੀ ਤਮਗੇ ਹਾਸਲ ਹੋ ਚੁੱਕੇ ਹਨ। ਭਾਰਤੀ ਖਿਡਾਰੀਆਂ ਦੇ ਤਮਗਾ ਜਿੱਤਣ 'ਤੇ ਪ੍ਰਧਾਨਮੰਤਰੀ ਅਤੇ ਰਾਸ਼ਟਰਪਤੀ ਨੇ ਉਨ੍ਹਾਂ ਨੂੰ ਵਧਾਈ ਦਿੱਤੀ ਹੈ।


Related News