ਸ਼੍ਰੇਅਸ ਅਈਅਰ ਦੀ ਜੇਤੂ ਵਾਪਸੀ, ਮੁੰਬਈ ਨੂੰ ਦਿਵਾਈ ਰੋਮਾਂਚਕ ਜਿੱਤ
Wednesday, Jan 07, 2026 - 10:47 AM (IST)
ਜੈਪੁਰ– ਕਪਤਾਨ ਸ਼੍ਰੇਅਸ ਅਈਅਰ ਨੇ ਆਪਣੀ ਫਿਟਨੈੱਸ ਸਾਬਤ ਕਰਦੇ ਹੋਏ 82 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ ਜਦਕਿ ਪਲੇਅਰ ਆਫ ਦਿ ਮੈਚ ਮੁਸ਼ੀਰ ਖਾਨ ਨੇ 73 ਦੌੜਾਂ ਬਣਾਈਆਂ, ਜਿਸ ਦੀ ਬਦੌਲਤ ਮੁੰਬਈ ਨੇ ਹਿਮਾਚਲ ਪ੍ਰਦੇਸ਼ ਨੂੰ ਵਿਜੇ ਹਜ਼ਾਰੇ ਟਰਾਫੀ ਗਰੁੱਪ-ਸੀ ਦੇ ਰੋਮਾਂਚਕ ਮੁਕਾਬਲੇ ਵਿਚ ਮੰਗਲਵਾਰ ਨੂੰ ਸਿਰਫ 7 ਦੌੜਾਂ ਨਾਲ ਹਰਾ ਦਿੱਤਾ।
ਮੁੰਬਈ ਨੇ ਨਿਰਧਾਰਿਤ 33 ਓਵਰਾਂ ਵਿਚ 9 ਵਿਕਟਾਂ ’ਤੇ 299 ਦੌੜਾਂ ਬਣਾਈਆਂ ਜਦਕਿ ਹਿਮਾਚਲ ਦੀ ਟੀਮ 32.4 ਓਵਰਾਂ ਵਿਚ 292 ਦੌੜਾਂ ’ਤੇ ਸਿਮਟ ਗਈ।
ਸ਼੍ਰੇਅਸ ਨੂੰ ਨਿਊਜ਼ੀਲੈਂਡ ਵਿਰੁੱਧ ਭਾਰਤੀ ਵਨ ਡੇ ਟੀਮ ਵਿਚ ਸ਼ਰਤ ’ਤੇ ਸ਼ਾਮਲ ਕੀਤਾ ਗਿਆ ਸੀ ਕਿ ਉਹ ਆਪਣੀ ਫਿਟਨੈੱਸ ਸਾਬਤ ਕਰੇ। ਸ਼੍ਰੇਅਸ ਨੇ ਉਮੀਦਾਂ ’ਤੇ ਖਰਾ ਉਤਦੇ ਹੋਏ 53 ਗੇਂਦਾਂ ਵਿਚ 82 ਦੌੜਾਂ ਦੀ ਬਿਹਤਰੀਨ ਪਾਰੀ ਵਿਚ 10 ਚੌਕੇ ਤੇ 3 ਛੱਕੇ ਲਾਏ। ਮੁਸ਼ੀਰ ਨੇ 51 ਗੇਂਦਾਂ ਵਿਚ 73 ਦੌੜਾਂ ਵਿਚ 8 ਚੌਕੇ ਤੇ 3 ਛੱਕੇ ਮਾਰੇ।
