ਸ਼੍ਰੇਅਸ ਨੂੰ ਨਿਊਜ਼ੀਲੈਂਡ ਵਿਰੁੱਧ ਖੇਡਣ ਲਈ ਮਿਲੀ ਹਰੀ ਝੰਡੀ
Saturday, Jan 10, 2026 - 12:42 PM (IST)
ਮੁੰਬਈ– ਸ਼੍ਰੇਯਸ ਅਈਅਰ ਨੂੰ ਨਿਊਜ਼ੀਲੈਂਡ ਵਿਰੁੱਧ ਹੋਣ ਵਾਲੇ 3 ਮੈਚਾਂ ਦੀ ਵਨ ਡੇ ਸੀਰੀਜ਼ ਲਈ ਭਾਰਤੀ ਟੀਮ ਦਾ ਹਿੱਸਾ ਬਣਨ ਦਾ ਮਨਜ਼ੂਰੀ ਮਿਲ ਗਈ ਹੈ,ਉੱਥੇ ਹੀ ਸਰਜਰੀ ਵਿਚੋਂ ਲੰਘਣ ਤੋਂ ਬਾਅਦ ਤਿਲਕ ਵਰਮਾ ਨਿਊਜ਼ੀਲੈਂਡ ਵਿਰੁੱਧ ਪਹਿਲੇ ਤਿੰਨ ਟੀ-20 ਮੈਚਾਂ ਵਿਚੋਂ ਬਾਹਰ ਹੋ ਗਿਆ ਹੈ।
ਸ਼੍ਰੇਅਸ ਨੂੰ 15 ਮੈਂਬਰੀ ਦਲ ਵਿਚ ਸ਼ਾਮਲ ਤਾਂ ਕੀਤਾ ਗਿਆ ਸੀ ਪਰ ਉਸਦਾ ਖੇਡਣਾ ਫਿਟਨੈੱਸ ’ਤੇ ਤੈਅ ਸੀ। ਵਿਜੇ ਹਜ਼ਾਰੇ ਟਰਾਫੀ ਵਿਚ ਖੇਡਦੇ ਹੋਏ ਆਪਣੀ ਫਿਟਨੈੱਸ ਸਾਬਤ ਕਰਨ ਤੋਂ ਬਾਅਦ ਸ਼ੁੱਕਰਵਾਰ ਨੂੰ ਉਹ ਭਾਰਤੀ ਟੀਮ ਨਾਲ ਜੁੜ ਗਿਆ। ਭਾਰਤ ਦੇ ਉਪ ਕਪਤਾਨ ਸ਼੍ਰੇਅਸ ਨੂੰ 25 ਅਕਤੂਬਰ ਨੂੰ ਆਸਟ੍ਰੇਲੀਆ ਵਿਚ ਪੱਸਲੀ ਵਿਚ ਸੱਟ ਲੱਗੀ ਸੀ ਤੇ ਇਸ ਤੋਂ ਬਾਅਦ ਉਹ ਪਹਿਲੀ ਵਾਰ ਭਾਰਤੀ ਟੀਮ ਵਿਚ ਵਾਪਸੀ ਕਰ ਰਿਹਾ ਹੈ। ਇਸ ਸੱਟ ਕਾਰਨ ਉਹ ਦੱਖਣੀ ਅਫਰੀਕਾ ਵਿਰੁੱਧ ਘਰੇਲੂ ਸੀਰੀਜ਼ ਨਹੀਂ ਖੇਡ ਸਕਿਆ ਹੈ। ਸਰਜਰੀ ਵਿਚੋਂ ਲੰਘਣ ਤੋਂ ਬਾਅਦ ਤਿਲਕ ਵਰਮਾ ਨਿਊਜ਼ੀਲੈਂਡ ਵਿਰੁੱਧ ਪਹਿਲੇ ਤਿੰਨ ਕੌਮਾਂਤਰੀ ਟੀ-20 ਮੈਚਾਂ ਵਿਚੋਂ ਬਾਹਰ ਹੋ ਗਿਆ ਹੈ।
ਭਾਰਤ ਦੀ ਵਨ ਡੇ ਟੀਮ : ਸ਼ੁਭਮਨ ਗਿੱਲ (ਕਪਤਾਨ), ਰੋਹਿਤ ਸ਼ਰਮਾ, ਵਿਰਾਟ ਕੋਹਲੀ, ਕੇ. ਐੱਲ. ਰਾਹੁਲ (ਵਿਕਟਕੀਪਰ), ਸ਼੍ਰੇਅਸ ਅਈਅਰ (ਉਪ ਕਪਤਾਨ), ਵਾਸ਼ਿੰਗਟਨ ਸੁੰਦਰ, ਰਵਿੰਦਰ ਜਡੇਜਾ, ਮੁਹੰਮਦ ਸਿਰਾਜ, ਹਰਸ਼ਿਤ ਰਾਣਾ, ਪ੍ਰਸਿੱਧ ਕ੍ਰਿਸ਼ਣਾ ਤੇ ਯਸ਼ਸਵੀ ਜਾਇਸਵਾਲ।
