IPL 2019 : ਧਵਨ ਨੇ ਸਾਡੀ ਜਿੱਤ ਦੀ ਨੀਂਹ ਰੱਖੀ : ਅਈਅਰ

Sunday, Apr 21, 2019 - 03:47 PM (IST)

IPL 2019 : ਧਵਨ ਨੇ ਸਾਡੀ ਜਿੱਤ ਦੀ ਨੀਂਹ ਰੱਖੀ : ਅਈਅਰ

ਨਵੀਂ ਦਿੱਲੀ— ਦਿੱਲੀ ਕੈਪੀਟਲਸ ਦੇ ਕਪਤਾਨ ਸ਼੍ਰੇਅਸ ਅਈਅਰ ਨੇ ਕਿੰਗਜ਼ ਇਲੈਵਨ ਪੰਜਾਬ 'ਤੇ ਪੰਜ ਵਿਕਟਾਂ ਨਾਲ ਮਿਲੀ ਜਿੱਤ ਦੀ ਨੀਂਹ ਰੱਖਣ ਲਈ ਸੀਨੀਅਰ ਬੱਲੇਬਾਜ਼ ਸ਼ਿਖਰ ਧਵਨ ਦੀ ਸ਼ਲਾਘਾ ਕੀਤੀ। ਅਈਅਰ ਨੇ ਮੈਚ ਦੇ ਬਾਅਦ ਕਿਹਾ ਸਾਨੂੰ ਸ਼ਿਖਰ ਤੋਂ ਚੰਗੀ ਸ਼ੁਰੂਆਤ ਮਿਲੀ ਜਿਸ ਨਾਲ ਬਾਕੀ ਬੱਲੇਬਾਜ਼ਾਂ ਲਈ ਕੰਮ ਆਸਾਨ ਹੋ ਗਿਆ। ਉਹ ਸਾਨੂੰ ਚੰਗੀ ਸ਼ੁਰੂਆਤ ਦਿੰਦਾ ਆਇਆ ਹੈ। ਪਾਵਰਪਲੇਅ 'ਚ ਜੇਕਰ 50 ਦੌੜਾਂ ਬਣਦੀਆਂ ਹਨ ਤਾਂ ਚੰਗਾ ਹੁੰਦਾ ਹੈ ਅਤੇ ਅਸੀਂ 60 ਦੌੜਾਂ ਬਣਾਈਆਂ।''
PunjabKesari
ਧਵਨ ਨੇ 41 ਗੇਂਦਾਂ 'ਚ 56 ਦੌੜਾਂ ਬਣਾਈਆਂ ਜਦਕਿ ਅਈਅਰ 49 ਗੇਂਦਾਂ 'ਤੇ 58 ਦੌੜਾਂ ਬਣਾ ਕੇ ਅਜੇਤੂ ਰਹੇ। ਉਨ੍ਹਾਂ ਕਿਹਾ, ''ਤਿੰਨ ਘਰੇਲੂ ਮੈਚ ਹਾਰਨ ਦੇ ਬਾਅਦ ਜਿੱਤਣਾ ਸੰਤੋਖਜਨਕ ਰਿਹਾ। ਅਸੀਂ ਚੰਗੀ ਖੇਡ ਦਿਖਾਈ। ਮੈਨੂੰ ਖੁਸ਼ੀ ਹੈ ਕਿ ਮੈਂ ਅੰਤ ਤਕ ਡਟਿਆ ਰਿਹਾ। ਚੋਟੀ ਦੇ ਚਾਰ 'ਚੋਂ ਕਿਸੇ ਨੂੰ ਆਖਰੀ ਤਕ ਰਹਿਣਾ ਹੈ। ਮੈਂ ਅੱਜ ਉਹ ਜ਼ਿੰਮੇਵਾਰੀ ਨਿਭਾਈ ਅਤੇ ਅੱਗੇ ਵੀ ਜਾਰੀ ਰੱਖਣ ਦੀ ਕੋਸ਼ਿਸ਼ ਕਰਾਂਗਾ।'' ਅਈਅਰ ਨੇ ਕਿਹਾ ਕਿ ਕੋਟਲਾ ਦੀ ਪਿੱਚ ਉਨ੍ਹਾਂ ਦੇ ਖਿਡਾਰੀਆਂ ਨੂੰ ਰਾਸ ਨਹੀਂ ਆ ਰਹੀ ਹੈ। ਉਨ੍ਹਾਂ ਕਿਹਾ, ''ਸਾਡੇ ਬੱਲੇਬਾਜ਼ ਗੇਂਦ ਨੂੰ ਬੱਲੇ 'ਤੇ ਆਉਣ ਦੇਣਾ ਚਾਹੁੰਦੇ ਹਨ ਪਰ ਇੱਥੇ ਪਿੱਚ ਬਹੁਤ ਹੌਲੀ ਸੀ। ਇਸ 'ਤੇ ਟਿੱਕ ਜਾਈਏ ਤਾਂ ਦੌੜਾਂ ਬਣਨਗੀਆਂ। ਮੈਂ ਅੱਜ ਉਹ ਜ਼ਿੰਮਾ ਉਠਾਇਆ ਹੈ।  


author

Tarsem Singh

Content Editor

Related News