ਚੋਣ ਦੇ ਮੌਕੇ ਵਧਾਉਣ ਲਈ ਆਪਣੀ ਸਪਿਨ ''ਤੇ ਕੰਮ ਕਰ ਰਿਹੈ ਸ਼ਾਰਟ

Friday, Feb 22, 2019 - 11:28 PM (IST)

ਚੋਣ ਦੇ ਮੌਕੇ ਵਧਾਉਣ ਲਈ ਆਪਣੀ ਸਪਿਨ ''ਤੇ ਕੰਮ ਕਰ ਰਿਹੈ ਸ਼ਾਰਟ

ਮੈਲਬੋਰਨ— ਆਸਟਰੇਲੀਆਈ ਬੱਲੇਬਾਜ਼ ਡਾਰਸੀ ਸ਼ਾਰਟ ਐਤਵਾਰ ਤੋਂ ਵਿਜਾਗ 'ਚ ਪਹਿਲੇ ਟੀ-20 ਕੌਮਾਂਤਰੀ ਨਾਲ ਸ਼ੁਰੂ ਹੋਣ ਵਾਲੀ ਸੀਮਤ ਓਵਰਾਂ ਦੀ ਸੀਰੀਜ਼ ਲਈ ਟੀਮ 'ਚ ਜਗ੍ਹਾ ਬਣਾਉਣ ਦਾ ਮੌਕਾ ਵਧਾਉਣ ਦੇ ਮੱਦੇਨਜ਼ਰ ਭਾਰਤ ਦੇ ਸਾਬਕਾ ਸਪਿਨਰ ਸ਼੍ਰੀਧਰਨ ਸ਼੍ਰੀਰਾਮ ਨਾਲ ਆਪਣੀ ਸਪਿਨ ਗੇਂਦਬਾਜ਼ੀ 'ਤੇ ਕੰਮ ਕਰ ਰਿਹਾ ਹੈ।
ਉਸ ਨੇ ਕਿਹਾ, ''ਮੈਂ ਅਗਸਤ ਤੇ ਸਤੰਬਰ ਵਿਚ 'ਏ' ਦੌਰੇ ਵਿਚ ਸ਼੍ਰੀਰਾਮ ਨਾਲ ਕਾਫੀ ਕੰਮ ਕੀਤਾ। ਉਦੋਂ ਇਹ ਚੰਗਾ ਰਿਹਾ ਸੀ ਅਤੇ ਮੈਂ ਕੱਲ ਤੇ ਅੱਜ ਵੀ ਉਨ੍ਹਾਂ ਨਾਲ ਕੁਝ ਕੰਮ ਕੀਤਾ। ਮੈਂ ਸਿਰਫ ਚੀਜ਼ਾਂ ਨੂੰ ਬਿਹਤਰ ਕਰ ਕੇ ਥੋੜ੍ਹਾ ਸੁਧਾਰ ਲਿਆਉਣ ਦੀ ਕੋਸ਼ਿਸ਼ ਕਰ ਰਿਹਾ ਹਾਂ।'' ਸ਼ਾਨ ਮਾਰਸ਼ ਦੇ ਕਵਰ 'ਤੇ 15 ਮੈਂਬਰੀ ਟੀਮ 'ਚ ਸ਼ਾਮਲ ਸ਼ਾਰਟ ਨੇ ਕਿਹਾ, ''ਜੇਕਰ ਮੈਂ ਵਨ ਡੇ ਕ੍ਰਿਕਟ 'ਚ ਦੋ ਜਾਂ ਤਿੰਨ ਓਵਰ ਕਰਵਾ ਸਕਾਂ ਜਾਂ ਫਿਰ ਚਾਰ ਜਾਂ ਪੰਜ ਓਵਰ ਵੀ ਤਾਂ ਇਸ ਨਾਲ ਮੈਨੂੰ ਚੋਣ 'ਚ ਮਦਦ ਮਿਲੇਗੀ ਅਤੇ ਉਮੀਦ ਕਰਦਾ ਹਾਂ ਕਿ ਇਹ ਮੇਰੇ ਪੱਖ 'ਚ ਰਹੇਗਾ।''


author

Gurdeep Singh

Content Editor

Related News