ਸ਼ੂਟਿੰਗ ਵਿਸ਼ਵ ਕੱਪ : ਅੰਜੁਮ ਨੂੰ ਚਾਂਦੀ ਦਾ ਤਗਮਾ, ਭਾਰਤ ਨੰਬਰ-1 'ਤੇ ਬਰਕਰਾਰ

03/09/2018 1:21:34 PM

ਨਵੀਂ ਦਿੱਲੀ (ਬਿਊਰੋ)— ਭਾਰਤੀ ਨਿਸ਼ਾਨੇਬਾਜ਼ ਅੰਜੁਮ ਮੌਦਗਿਲ ਨੇ ਗਵਾਡਲਜਾਰਾ 'ਚ ਸ਼ੂਟਿੰਗ ਵਿਸ਼ਵ ਕੱਪ 'ਚ ਚਾਂਦੀ ਦਾ ਤਗਮਾ ਜਿੱਤਿਆ। 24 ਸਾਲਾਂ ਚੰਡੀਗੜ੍ਹ ਦੀ ਸ਼ੂਟਰ ਅੰਜੁਮ ਮੌਜੂਦਾ ਵਿਸ਼ਵ ਕੱਪ ਦੇ ਛੇਵੇਂ ਦਿਨ ਮਹਿਲਾਵਾਂ ਦੀ 50 ਮੀਟਰ ਰਾਈਫਲ 3 ਸਥਾਨ ਮੁਕਾਬਲੇ ਦੇ ਫਾਈਨਲ 'ਚ 453.2 ਅੰਕਾਂ ਨਾਲ ਦੂਜੇ ਸਥਾਨ 'ਤੇ ਰਹੀ।
ਚੀਨ ਦੀ ਰੁਈਜਿਆਉ ਪੇ ਨੇ ਇਸ ਮੁਕਾਬਲੇ ਦਾ ਸੋਨ ਤਗਮਾ 455.4 ਨਾਲ ਜਿੱਤਿਆ। ਜਦਕਿ ਚੀਨ ਦੀ ਹੀ ਟਿੰਗ ਸੁਨ (442.2) ਨੂੰ ਕਾਂਸੇ ਦਾ ਤਗਮਾ ਹਾਸਲ ਹੋਇਆ। ਅੰਜੁਮ ਦਾ ਆਈ.ਐੱਸ.ਐੱਸ.ਐੱਫ. ਵਿਸ਼ਵ ਕੱਪ 'ਚ ਇਹ ਪਹਿਲਾ ਤਗਮਾ ਹੈ। 
12 ਮਾਰਚ ਤਕ ਚੱਲਣ ਵਾਲੇ ਸ਼ੂਟਿੰਗ ਵਿਸ਼ਵ ਕੱਪ 'ਚ ਭਾਰਤ ਕੁਲ 8 ਤਗਮਿਆਂ ਨਾਲ ਪਹਿਲੇ ਸਥਾਨ 'ਤੇ ਬਣਿਆ ਹੋਇਆ ਹੈ, ਜਿਸ 'ਚ 3 ਸੋਨ ਤਗਮੇ, 1 ਚਾਂਦੀ ਦਾ ਤਗਮਾ, ਅਤੇ 4 ਕਾਂਸੇ ਦੇ ਤਗਮੇ ਸ਼ਾਮਲ ਹਨ। ਚੀਨ 5 ਅਤੇ ਫ੍ਰਾਂਸ 4 ਤਗਮਿਆਂ ਨਾਲ ਦੂਜੇ ਅਤੇ ਤੀਜੇ ਸਥਾਨ 'ਤੇ ਹਨ।
ਮੌਜੂਦਾ ਸ਼ੂਟਿੰਗ ਵਿਸ਼ਵ ਕੱਪ 'ਚ ਭਾਰਤ ਦੀ ਮੰਨੂ ਭਾਕਰ ਨੇ 2 ਸੋਨ ਤਗਮੇ ਹਾਸਲ ਕੀਤੇ ਹਨ। ਇਸ ਦੇ ਇਲਾਵਾ 1 ਸੋਨ ਤਗਮਾ ਸ਼ਾਹਜ਼ਰ ਰਿਜ਼ਵੀ ਦੇ ਹਿਸੇ ਆਇਆ ਹੈ।


Related News