ਨਿਸ਼ਾਨੇਬਾਜ਼ ਦੀਪਕ ਨੇ ਕਾਂਸੀ ਤਮਗਾ ਅਤੇ ਓਲੰਪਿਕ ਕੋਟਾ ਕੀਤਾ ਹਾਸਲ

11/5/2019 4:31:57 PM

ਸਪੋਰਟਸ ਡੈਸਕ— ਦੀਪਕ ਕੁਮਾਰ ਨੇ 14ਵੀਂ ਏਸ਼ੀਆਈ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ 'ਚ ਮੰਗਲਵਾਰ ਨੂੰ ਪੁਰਸ਼ਾਂ ਦੀ ਦੱਸ ਮੀਟਰ ਏਅਰ ਰਾਈਫਲ 'ਚ ਕਾਂਸੀ ਤਮਗਾ ਜਿੱਤ ਕੇ ਭਾਰਤ ਲਈ ਟੋਕੀਓ ਓਲੰਪਿਕ ਦਾ ਦੱਸਵਾਂ ਕੋਟਾ ਵੀ ਹਾਸਲ ਕੀਤਾ। ਦੀਪਕ ਨੇ ਟੂਰਨਾਮੈਂਟ ਦੇ ਪਹਿਲੇ ਦਿਨ ਫਾਈਨਲ 'ਚ 145 ਅੰਕ ਬਣਾਏ। ਪਿਛਲੇ ਸਾਲ ਗੁਡਾਲਜਾਰਾ 'ਚ ਆਈ. ਐੱਸ. ਐੱਸ. ਐੱਫ ਵਰਲਡ ਕੱਪ 'ਚ ਕਾਂਸੀ ਤਮਗਾ ਜਿੱਤਣ ਵਾਲੇ ਦੀਪਕ ਨੇ ਕੁਆਲੀਫਾਈ 'ਚ 626.8 ਅੰਕ ਬਣਾ ਕੇ ਤੀਜੇ ਸਥਾਨ 'ਤੇ ਰਹਿ ਕੇ 8 ਖਿਡਾਰੀਆਂ ਦੇ ਫਾਈਨਲ 'ਚ ਦਾਖਲ ਕੀਤਾ ਸੀ। ਭਾਰਤ ਇਸ ਚੈਂਪੀਅਨਸ਼ਿਪ ਤੋਂ ਪਹਿਲਾਂ ਹੀ ਟੋਕੀਓ ਲਈ 9ਵਾਂ ਕੋਟਾ ਸਥਾਨ ਹਾਸਲ ਕਰ ਚੁੱਕਿਆ ਸੀ।PunjabKesari ਇਸ ਮੁਕਾਬਲੇ 'ਚ ਭਾਰਤ ਦੇ ਤਿੰਨ ਨਿਸ਼ਾਨੇਬਾਜ਼ਾਂ 'ਚ ਸਭ ਤੋਂ ਜ਼ਿਆਦਾ ਖ਼ੁਰਾਂਟ ਦੀਪਕ ਉਮੀਦਾਂ 'ਤੇ ਖਰੇ ਉਤਰੇ ਅਤੇ ਕੋਟਾ ਸਥਾਨ ਹਾਸਲ ਕਰਨ 'ਚ ਸਫਲ ਰਹੇ। ਦੀਪਕ ਪੁਰਸ਼ਾਂ ਦੀ ਦੱਸ ਮੀਟਰ ਏਅਰ ਰਾਈਫਲ ਈਵੈਂਟ 'ਚ ਓਲੰਪਿਕ ਕੋਟਾ ਹਾਸਲ ਕਰਨ ਵਾਲੇ ਦੂਜੇ ਭਾਰਤੀ ਨਿਸ਼ਾਨੇਬਾਜ਼ ਹੈ। ਉਨ੍ਹਾਂ ਨੂੰ ਪਹਿਲਾਂ ਦਿਵਿਆਂਸ਼ ਸਿੰਘ ਪਨਵਾਰ ਨੇ ਕੋਟਾ ਹਾਸਲ ਕੀਤਾ ਸੀ।