ਸ਼ੋਏਬ ਮਲਿਕ ਨੇ ਲਗਾਇਆ ਪਾਕਿ ਦੇ ਲਈ ਸਭ ਤੋਂ ਤੇਜ਼ ਅਰਧ ਸੈਂਕੜਾ

Sunday, Nov 07, 2021 - 10:31 PM (IST)

ਸ਼ਾਰਜਾਹ- ਟੀ-20 ਵਿਸ਼ਵ ਕੱਪ ਵਿਚ ਸਕਾਟਲੈਂਡ ਵਿਰੁੱਧ ਖੇਡੇ ਗਏ ਮੁਕਾਬਲੇ ਵਿਚ ਪਾਕਿਸਤਾਨ ਦੇ ਬੱਲੇਬਾਜ਼ਾਂ ਨੇ ਸ਼ਾਨਦਾਰ ਬੱਲੇਬਾਜ਼ੀ ਕਰਦੇ ਹੋਏ 20 ਓਵਰਾਂ ਵਿਚ 189 ਦੌੜਾਂ ਬਣਾਈਆਂ। ਪਾਕਿਸਤਾਨ ਦੇ ਕਪਤਾਨ ਬਾਬਰ ਆਜ਼ਮ ਨੇ ਇਕ ਵਾਰ ਫਿਰ ਅਰਧ ਸੈਂਕੜੇ ਵਾਲੀ ਪਾਰੀ ਖੇਡੀ। ਇਸ ਮੈਚ ਵਿਚ ਸ਼ੋਏਬ ਮਲਿਕ ਨੇ ਧਮਾਕੇਦਾਰ ਬੱਲੇਬਾਜ਼ੀ ਨਾਲ ਸਭ ਦਾ ਧਿਆਨ ਆਪਣੇ ਵਲ ਖਿੱਚ ਲਿਆ। ਸ਼ੋਏਬ ਮਲਿਕਾ ਨੇ ਸਕਾਟਲੈਂਡ ਦੇ ਵਿਰੁੱਧ ਧਮਾਕੇਦਾਰ ਬੱਲੇਬਾਜ਼ੀ ਨਾਲ 18 ਗੇਂਦਾਂ ਵਿਚ ਅਰਧ ਸੈਂਕੜਾ ਲਗਾਇਆ।

PunjabKesari
ਸ਼ੋਏਬ ਮਲਿਕ ਨੇ ਟੀ-20 ਪਾਕਿਸਤਾਨ ਦੇ ਲਈ ਸਭ ਤੋਂ ਤੇਜ਼ ਅਰਧ ਸੈਂਕੜਾ ਲਗਾਉਣ ਦਾ ਰਿਕਾਰਡ ਆਪਣੇ ਨਾਂ ਕਰ ਲਿਆ ਹੈ। ਸ਼ੋਏਬ ਮਲਿਕ ਨੂੰ ਅਰਧ ਸੈਂਕੜਾ ਲਗਾਉਣ ਦੇ ਲਈ ਸਿਰਫ 18 ਗੇਂਦਾਂ ਦਾ ਸਾਹਮਣਾ ਕਰਨਾ ਪਿਆ। ਆਪਣੀ ਇਸ ਪਾਰੀ ਦੇ ਦੌਰਾਨ ਮਲਿਕ ਨੇ ਇਕ ਚੌਕਾ ਤੇ 6 ਛੱਕੇ ਲਗਾਏ। ਇਸ ਦੌਰਾਨ ਸ਼ੋਏਬ ਮਲਿਕ ਦਾ ਸਟ੍ਰਾਈਕ ਰੇਟ 300 ਨਾਲ ਰਿਹਾ। ਇਸ ਦੇ ਨਾਲ ਹੀ ਸ਼ੋਏਬ ਮਲਿਕ ਨੇ ਆਪਣੇ ਨਾਂ ਕਈ ਰਿਕਾਰਡ ਦਰਜ ਕੀਤੇ ਹਨ।

PunjabKesari


ਪਾਕਿਸਤਾਨ ਦੇ ਲਈ ਸਭ ਤੋਂ ਤੇਜ਼ ਟੀ-20 ਅਰਧ ਸੈਂਕੜਾ
ਸ਼ੋਏਬ ਮਲਿਕ ਬਨਾਮ ਸਕਾਟਲੈਂਡ- 18 ਗੇਂਦਾਂ
ਓਮਰ ਅਕਮਲ ਬਨਾਮ ਆਸਟਰੇਲੀਆ- 21 ਗੇਂਦਾਂ
ਓਮਰ ਅਕਮਲ ਬਨਾਮ ਨਿਊਜ਼ੀਲੈਂਡ- 22 ਗੇਂਦਾਂ

ਇਹ ਖਬ਼ਰ ਪੜ੍ਹੋ-  ਕ੍ਰਿਸ ਗੇਲ ਦਾ ਸੰਨਿਆਸ 'ਤੇ ਵੱਡਾ ਬਿਆਨ, ਦੱਸਿਆ ਕਿੱਥੇ ਖੇਡਣਾ ਚਾਹੁੰਦੇ ਹਨ ਵਿਦਾਈ ਮੈਚ


ਪਾਕਿਸਤਾਨ ਦੇ ਲਈ ਸਭ ਤੋਂ ਤੇਜ਼ ਅਰਧ ਸੈਂਕੜਾ
ਟੈਸਟ 'ਚ- ਮਿਸਬਾਹ-ਉਲ-ਹਕ (21 ਗੇਂਦਾਂ)
ਵਨ ਡੇ 'ਚ- ਸ਼ਾਹਿਦ ਅਫਰੀਦੀ (18 ਗੇਂਦਾਂ)
ਟੀ20 ਵਿਚ- ਸ਼ੋਏਬ ਮਿਲਕਾ (18 ਗੇਂਦਾਂ)

ਇਹ ਖਬ਼ਰ ਪੜ੍ਹੋ- NZ vs AFG : ਰਾਸ਼ਿਦ ਖਾਨ ਨੇ ਟੀ20 ਕਰੀਅਰ ਦੀਆਂ 400 ਵਿਕਟਾਂ ਕੀਤੀਆਂ ਪੂਰੀਆਂ


ਟੀ20 ਵਿਸ਼ਵ ਕੱਪ ਵਿਚ ਸਭ ਤੋਂ ਤੇਜ਼ ਅਰਧ ਸੈਂਕੜਾ (ਓਵਰ ਆਲ)
12- ਯੁਵਰਾਜ ਬਨਾਮ ਇੰਗਲੈਂਡ, 2007
17- ਮਾਯਬਰਗ ਬਨਾਮ ਆਇਰਲੈਂਡ, 2014
18 ਮੈਕਸਵੈੱਲ ਬਨਾਮ ਪਾਕਿਸਤਾਨ, 2014
18- ਕੇ. ਐੱਲ.ਰਾਹੁਲ ਬਨਾਮ ਸਕਾਟਲੈਂਡ, 2021
18- ਸ਼ੋਏਬ ਮਲਿਕਾ ਬਨਾਮ ਸਕਾਟਲੈਂਡ, 2021


ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News