ਕਨੇਰੀਆ ਨਾਲ ਪੱਖਪਾਤ ਮਾਮਲੇ 'ਚ ਆਪਣੇ ਬਿਆਨ ਤੋਂ ਮੁਕਰੇ ਸ਼ੋਏਬ ਅਖਤਰ
Sunday, Dec 29, 2019 - 03:35 PM (IST)

ਸਪੋਰਟਸ ਡੈਸਕ— ਸਾਬਕਾ ਪਾਕਿਸਤਾਨੀ ਤੇਜ਼ ਗੇਂਦਬਾਜ਼ ਸ਼ੋਏਬ ਅਖਤਰ ਦਾਨਿਸ਼ ਕਨੇਰੀਆ ਮਾਮਲੇ 'ਤੇ ਆਪਣੇ ਬਿਆਨ ਤੋਂ ਮੁਕਰਦੇ ਦਿਖਾਈ ਦੇ ਰਹੇ ਹਨ। ਅਖਤਰ ਨੇ ਹਾਲ ਹੀ 'ਚ ਕਿਹਾ ਕਿ ਉਨ੍ਹਾਂ ਦੇ ਬਿਆਨ ਨੂੰ ਪੂਰੀ ਤਰ੍ਹਾਂ ਗ਼ਲਤ ਸਮਝਿਆ ਗਿਆ। ਆਪਣੇ ਸਾਥੀ ਖਿਡਾਰੀ ਦਾਨਿਸ਼ ਕਨੇਰੀਆ ਨੂੰ ਲੈ ਕੇ ਅਖਤਰ ਨੇ ਕਿਹਾ ਸੀ ਕਿ ਹਿੰਦੂ ਹੋਣ ਕਾਰਨ ਉਸ ਨੂੰ ਟੀਮ 'ਚ ਵਿਤਕਰੇ ਦਾ ਸਾਹਮਣਾ ਕਰਨਾ ਪੈਂਦਾ ਸੀ। ਪਰ ਅਖਤਰ ਨੇ ਹੁਣ ਮਾਮਲੇ ਨੂੰ ਵਧਦਾ ਦੇਖ ਕੇ ਹੁਣ ਇਸ 'ਤੇ ਆਪਣੀ ਸਫਾਈ ਪੇਸ਼ ਕੀਤੀ ਹੈ। ਅਖਤਰ ਨੇ ਕਿਹਾ, ''ਪਾਕਿਸਤਾਨ ਦੀ ਟੀਮ ਧਾਰਮਿਕ ਆਧਾਰ 'ਤੇ ਕਿਸੇ ਨਾਲ ਵਿਤਕਰਾ ਨਹੀਂ ਕਰਦੀ ਸੀ, ਇਹ ਉਨ੍ਹਾਂ ਦੀ ਟੀਮ ਦਾ ਕਲਚਰ ਨਹੀਂ ਰਿਹਾ ਹੈ।'' ਆਪਣੇ ਯੂ-ਟਿਊਬ ਚੈਨਲ 'ਤੇ ਅਖਤਰ ਨੇ ਕਿਹਾ ਕਿ ਟੀਮ 'ਚ 1-2 ਖਿਡਾਰੀ ਹੀ ਅਜਿਹੇ ਸਨ ਜੋ ਕਨੇਰੀਆ ਦੇ ਨਾਲ ਚੰਗਾ ਸਲੂਕ ਨਹੀਂ ਕਰਦੇ ਸਨ। ਬਾਕੀ ਦੇ ਮੈਂਬਰਾਂ ਨੇ ਹਮੇਸ਼ਾ ਹੀ ਇਸ ਦਾ ਵਿਰੋਧ ਕੀਤਾ ਹੈ। ਦਾਨਿਸ਼ ਹਿੰਦੂ ਹੈ ਅਤੇ ਉਹ ਟੀਮ ਲਈ ਚੰਗਾ ਖੇਡ ਰਿਹਾ ਸੀ। ਉਸੇ ਹਿੰਦੂ ਨੇ ਇੰਗਲੈਂਡ ਖਿਲਾਫ ਸਾਨੂੰ ਟੈਸਟ ਮੈਚ ਜਿੱਤਾਇਆ ਸੀ।
ਸ਼ਨੀਵਾਰ ਨੂੰ ਸਾਬਕਾ ਕਪਤਾਨ ਇੰਜ਼ਮਾਮ-ਉਲ-ਹੱਕ ਨੇ ਵੀ ਕਨੇਰੀਆ ਮਾਮਲੇ 'ਤੇ ਆਪਣੀ ਚੁੱਪੀ ਤੋੜਦੇ ਹੋਏ ਕਿਹਾ ਕਿ ਉਨ੍ਹਾਂ ਦੀ ਟੀਮ 'ਚ ਅਜਿਹਾ ਕਦੀ ਨਹੀਂ ਹੁੰਦਾ ਸੀ। ਇੰਜ਼ਮਾਮ ਨੇ ਕਿਹਾ, ''ਕਨੇਰੀਆ ਨੇ ਸਭ ਤੋਂ ਜ਼ਿਆਦਾ ਕ੍ਰਿਕਟ ਮੇਰੀ ਕਪਤਾਨੀ 'ਚ ਖੇਡਿਆ ਹੈ ਅਤੇ ਉਸ ਦੌਰਾਨ ਖਿਡਾਰੀਆਂ ਨਾਲ ਕਿਸੇ ਵੀ ਤਰ੍ਹਾਂ ਵਿਤਕਰਾ ਨਹੀਂ ਕੀਤਾ ਜਾਂਦਾ ਸੀ।'' ਇੰਜ਼ਮਾਮ-ਉਲ-ਹੱਕ ਦੇ ਦਿੱਤੇ ਬਿਆਨ ਦੇ ਬਾਅਦ ਅਖਤਰ ਨੇ ਵੀ ਉਨ੍ਹਾਂ ਦਾ ਸਮਰਥਨ ਕੀਤਾ ਅਤੇ ਆਪਣੇ ਦਿੱਤੇ ਬਿਆਨ 'ਤੇ ਸਫਾਈ ਦੇਣ ਦਾ ਕੰਮ ਕੀਤਾ।
I watched the mess that was made of my statement, which was taken completely out of context.
— Shoaib Akhtar (@shoaib100mph) December 28, 2019
I have given a thorough & complete response to all the criticism, addressing it point by point. Watch the video. Understand what i was trying to say.https://t.co/9NY5zPIAdW pic.twitter.com/gxb5M5eGsd
ਦੂਜੇ ਪਾਸੇ ਹਿੰਦੂ ਧਰਮ ਨੂੰ ਮੰਨਣ ਵਾਲੇ ਕਨੇਰੀਆ ਨੇ ਆਪਣੇ ਯੂ-ਟਿਊਬ ਚੈਨਲ 'ਤੇ ਅਖਤਰ ਦੀਆਂ ਗੱਲਾਂ ਨੂੰ ਸਪੋਰਟ ਕਰਦੇ ਹੋਏ ਛੇਤੀ ਹੀ ਉਨ੍ਹਾਂ ਨੂੰ ਪਰੇਸ਼ਾਨ ਕਰਨ ਵਾਲੇ ਖਿਡਾਰੀ ਦੇ ਨਾਂ ਸਾਹਮਣੇ ਲਿਆਉਣ ਦੀ ਗੱਲ ਕਹੀ ਸੀ। ਜ਼ਿਕਰਯੋਗ ਹੈ ਕਿ ਵੀਰਵਾਰ ਨੂੰ ਇਕ ਟੀ. ਵੀ. ਸ਼ੋਅ ਦੌਰਾਨ ਅਖਤਰ ਨੇ ਕਿਹਾ ਸੀ ਕਿ ਦਾਨਿਸ਼ ਕਨੇਰੀਆ ਦੇ ਨਾਲ ਕੁਝ ਪਾਕਿਸਤਾਨੀ ਕ੍ਰਿਕਟਰਾਂ ਨੇ ਵਿਤਕਰੇ ਵਾਲਾ ਸਲੂਕ ਕੀਤਾ ਅਤੇ ਉਹ ਉਸ ਦੇ ਨਾਲ ਖਾਣਾ ਵੀ ਨਹੀਂ ਖਾਂਦੇ ਸਨ ਕਿਉਂਕਿ ਉਹ ਹਿੰਦੂ ਸੀ। ਆਪਣੇ ਮਾਮਾ ਅਨਿਲ ਦਲਪਤ ਦੇ ਬਾਅਦ ਪਾਕਿਸਤਾਨ ਲਈ ਖੇਡਣ ਵਾਲੇ ਦੂਜੇ ਹਿੰਦੂ ਕਨੇਰੀਆ ਨੇ ਪਾਕਿਸਤਾਨ ਲਈ 61 ਟੈਸਟ 'ਚ 261 ਵਿਕਟਾਂ ਲਈਆਂ ਸਨ।