ਵੱਕਾਰੀ ਡਾਈਮੰਡ ਲੀਗ ''ਚ ਹਿੱਸਾ ਲੈਣਗੇ ਏਸ਼ੀਅਨ ਚੈਂਪੀਅਨਸ਼ਿਪ ਦੇ ਚਾਂਦੀ ਤਮਗਾ ਜੇਤੂ ਸ਼ਿਵਪਾਲ

Wednesday, May 22, 2019 - 06:41 PM (IST)

ਵੱਕਾਰੀ ਡਾਈਮੰਡ ਲੀਗ ''ਚ ਹਿੱਸਾ ਲੈਣਗੇ ਏਸ਼ੀਅਨ ਚੈਂਪੀਅਨਸ਼ਿਪ ਦੇ ਚਾਂਦੀ ਤਮਗਾ ਜੇਤੂ ਸ਼ਿਵਪਾਲ

ਨਵੀਂ ਦਿੱਲੀ : ਏਸ਼ੀਆਈ ਚੈਂਪੀਅਨਸ਼ਿਪ ਦੇ ਚਾਂਦੀ ਤਮਗਾ ਜੇਤੂ ਜੈਵਲਿਨ ਥ੍ਰੋਅ ਖਿਡਾਰੀ ਸ਼ਿਵਪਾਲ ਸਿੰਘ 13 ਜੂਨ ਨੂੰ ਓਸਲੋ ਗੇੜ ਦੌਰਾਨ ਪਹਿਲੀ ਵਾਰ ਡਾਈਮੰਡ ਲੀਗ ਵਿਚ ਹਿੱਸਾ ਲੈਣਗੇ। ਭਾਰਤੀ ਐਥਲੈਟਿਕਸ ਮਹਾਸੰਘ ਨੇ ਇਹ ਜਾਣਕਾਰੀ ਦਿੱਤੀ। 23 ਸਾਲਾ ਸ਼ਿਵਪਾਲ ਨੇ ਪਿਛਲੇ ਮਹੀਨੇ ਏਸ਼ੀਆਈ ਚੈਂਪੀਅਨਸ਼ਿਪ ਵਿਚ 86.23 ਮੀਟਰ ਦੇ ਨਿਜੀ ਸਰਵਸ੍ਰੇਸ਼ਠ ਪ੍ਰਦਰਸ਼ਨ ਦੇ ਨਾਲ ਚਾਂਦੀ ਤਮਗਾ ਜਿੱਤਿਆ ਸੀ ਅਤੇ ਸਤੰਬਰ-ਅਕਤੂਬਰ ਵਿਚ ਕਤਰ ਦੀ ਰਾਜਧਾਨੀ ਵਿਚ ਹੋਣ ਵਾਲੀ ਵਿਸ਼ਵ ਚੈਂਪੀਅਨਸ਼ਿਪ ਲਈ ਕੁਆਲੀਫਾਈ ਕੀਤਾ।

PunjabKesari

ਏ. ਐੱਫ. ਆਈ. ਨੇ ਟਵੀਟ ਕੀਤਾ, ''ਜੈਵਲਿਨ ਥ੍ਰੋਅ ਦੇ ਖਿਡਾਰੀ ਸ਼ਿਵਪਾਲ ਸਿੰਘ 13 ਜੂਨ 2019 ਨੂੰ ਆਈ. ਏ. ਏ. ਐੱਫ. ਡਾਈਮੰਡ ਲੀਗ ਦੇ ਓਸਲੋ ਗੇੜ ਵਿਚ ਹਿੱਸਾ ਲੈਣਗੇ।''


Related News