ਪੈਨਾਸੋਨਿਕ ਓਪਨ ''ਚ ਆਪਣਾ ਖਿਤਾਬ ਬਚਾਵਾਂਗਾ : ਸ਼ਿਵ ਕਪੂਰ

Tuesday, Oct 23, 2018 - 10:53 PM (IST)

ਪੈਨਾਸੋਨਿਕ ਓਪਨ ''ਚ ਆਪਣਾ ਖਿਤਾਬ ਬਚਾਵਾਂਗਾ : ਸ਼ਿਵ ਕਪੂਰ

ਨਵੀਂ ਦਿੱਲੀ— ਪੈਨਾਸੋਨਿਕ ਓਪਨ ਗੋਲਫ ਟੂਰਨਾਮੈਂਟ ਵਿਚ ਹੁਣ ਤਕ 6 ਭਾਰਤੀ ਜੇਤੂਆਂ ਵਿਚੋਂ ਕੋਈ ਵੀ ਆਪਣਾ ਖਿਤਾਬ ਬਚਾ ਨਹੀਂ ਸਕਿਆ ਹੈ ਪਰ ਸਾਬਕਾ ਚੈਂਪੀਅਨ ਭਾਰਤ ਦੇ ਸ਼ਿਵ ਕਪੂਰ ਨੇ ਭਰੋਸਾ ਪ੍ਰਗਟਾਇਆ ਹੈ ਕਿ ਉਹ ਵੀਰਵਾਰ ਤੋਂ ਇੱਥੇ ਦਿੱਲੀ ਗੋਲਫ ਕਲੱਬ ਵਿਚ ਹੋਣ ਵਾਲੇ ਚਾਰ ਲੱਖ ਡਾਲਰ ਦੇ ਇਸ ਟੂਰਨਾਮੈਂਟ ਦੇ 8ਵੇਂ ਸੈਸ਼ਨ ਵਿਚ ਆਪਣਾ ਖਿਤਾਬ ਬਚਾਉਣ 'ਚ ਕਾਮਯਾਬ ਰਹੇਗਾ।
ਪੈਨਾਸੋਨਿਕ ਓਪਨ ਦੀ ਸ਼ੁਰੂਆਤ 2011 ਵਿਚ ਹੋਈ ਸੀ ਤੇ ਇਸ ਟੂਰਨਾਮੈਂਟ ਨੂੰ ਅਨਿਰਬਾਨ ਲਾਹਿੜੀ, ਦਿਗਵਿਜੇ ਸਿੰਘ, ਆਸਟਰੇਲੀਆ ਦਾ ਵੇਡ ਆਰਮਸਬੀ, ਐੱਸ. ਐੱਸ. ਪੀ. ਚੌਰੱਸੀਆ, ਚਿਰਾਗ ਕਪੂਰ, ਮੁਕੇਸ਼ ਕੁਮਾਰ ਤੇ ਸ਼ਿਵ ਕਪੂਰ ਨੇ ਜਿੱਤਿਆ ਹੈ। ਟੂਰਨਾਮੈਂਟ ਵਿਚ 6 ਭਾਰਤੀ ਜੇਤੂਆਂ ਵਿਚੋਂ ਕੋਈ ਵੀ ਅਗਲੇ ਟੂਰਨਾਮੈਂਟ ਵਿਚ ਆਪਣਾ ਖਿਤਾਬ ਨਹੀਂ ਬਚਾ ਸਕਿਆ।
ਟੂਰਨਾਮੈਂਟ ਦੇ ਅੱਠਵੇਂ ਸੈਸ਼ਨ ਲਈ ਮੰਗਲਵਾਰ ਇਥੇ ਦਿੱਲੀ ਗੋਲਫ ਕਲੱਬ ਵਿਚ ਆਯੋਜਿਤ ਪੱਤਰਕਾਰ ਸੰਮੇਲਨ ਵਿਚ ਇਹ ਪੁੱਛੇ ਜਾਣ 'ਤੇ ਕਿ ਕੀ ਉਹ ਆਪਣਾ ਖਿਤਾਬ ਬਚਾਉਣ ਦਾ ਇਤਿਹਾਸ ਬਣਾ ਸਕੇਗਾ, ਸ਼ਿਵ ਨੇ ਹੱਸਦਿਆਂ ਕਿਹਾ ਕਿ ਮੈਂ ਇਥੇ ਸੱਤ ਸਾਲ ਤੋਂ ਕੋਸ਼ਿਸ਼ ਕਰ ਰਿਹਾ ਸੀ ਤੇ ਮੈਨੂੰ ਪਿਛਲੇ ਸਾਲ ਜਾ ਕੇ ਕਾਮਯਾਬੀ ਮਿਲ ਸਕੀ। ਇਸ ਵਾਰ ਪਹਿਲੇ ਤਿੰਨ ਦਿਨ ਮੇਰੀ ਇਹ ਕੋਸ਼ਿਸ਼ ਰਹੇਗੀ ਕਿ ਮੈਂ ਖੁਦ ਨੂੰ ਲੀਡਰਬੋਰਡ 'ਤੇ ਬਣਾਈ ਰੱਖਾਂ। ''


Related News