ਧਵਨ ਨੇ ਬਹੁਤ ਕੁਝ ਹਾਸਲ ਕੀਤਾ, ਬਸ ਕਰੀਅਰ ਦੌਰਾਨ ਖੋਹ ਦਿੱਤੀ ਸਭ ਤੋਂ ਕੀਮਤੀ ਚੀਜ਼

Saturday, Aug 24, 2024 - 04:47 PM (IST)

ਸਪੋਰਟਸ ਡੈਸਕ- ਸ਼ਿਖਰ ਧਵਨ ਦੇ 14 ਸਾਲ ਦੇ ਕ੍ਰਿਕਟ ਕਰੀਅਰ ਦਾ ਅੰਤ ਹੋ ਗਿਆ ਹੈ। ਉਨ੍ਹਾਂ ਨੇ ਅੰਤਰਰਾਸ਼ਟਰੀ ਅਤੇ ਘਰੇਲੂ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਇਸ ਸੁਨਹਿਰੀ ਸਫ਼ਰ ਦੌਰਾਨ ਧਵਨ ਦੇ ਬੱਲੇ ਤੋਂ ਕਈ ਸ਼ਾਨਦਾਰ ਪਾਰੀਆਂ ਨਿਕਲੀਆਂ। ਇਸ ਦੇ ਦਮ 'ਤੇ ਉਨ੍ਹਾਂ ਨੇ ਕਈ ਰਿਕਾਰਡ ਬਣਾਏ। ਧਵਨ ਨੇ ਕ੍ਰਿਕਟ 'ਚ ਕਾਫੀ ਨਾਮ ਅਤੇ ਪੈਸਾ ਕਮਾਇਆ। ਉਨ੍ਹਾਂ ਕੋਲ ਅਰਬਾਂ ਦੀ ਜਾਇਦਾਦ ਅਤੇ ਕਈ ਪੁਰਸਕਾਰ ਹਨ। ਉਨ੍ਹਾਂ ਨੇ ਆਪਣੇ ਕਰੀਅਰ ਦੌਰਾਨ ਬਹੁਤ ਕੁਝ ਹਾਸਲ ਕੀਤਾ, ਪਰ ਆਪਣੀ ਸਭ ਤੋਂ ਕੀਮਤੀ ਚੀਜ਼ ਗੁਆ ਦਿੱਤੀ। ਇਸ ਕਾਰਨ ਧਵਨ ਅੱਜ ਵੀ ਪਰੇਸ਼ਾਨ ਰਹਿੰਦੇ ਹਨ ਅਤੇ ਅਕਸਰ ਉਸ ਨੂੰ ਯਾਦ ਕਰਦੇ ਹੋਏ ਭਾਵੁਕ ਹੋ ਜਾਂਦੇ ਹਨ। ਧਵਨ ਨੇ ਵੀ ਆਪਣੇ ਕਈ ਇੰਟਰਵਿਊਜ਼ 'ਚ ਇਸ ਗੱਲ ਦਾ ਜ਼ਿਕਰ ਕੀਤਾ ਹੈ।

PunjabKesari
ਕੀ ਹੈ ਧਵਨ ਲਈ ਸਭ ਤੋਂ ਕੀਮਤੀ ਚੀਜ਼?
ਧਵਨ ਪਿਛਲੇ ਦੋ ਸਾਲਾਂ ਤੋਂ ਟੀਮ ਇੰਡੀਆ ਤੋਂ ਬਾਹਰ ਸਨ। ਬੀਸੀਸੀਆਈ ਨੇ ਉਨ੍ਹਾਂ ਨੂੰ ਪਿਛਲੇ ਸਾਲ ਕਰਾਰ ਤੋਂ ਵੀ ਰਿਲੀਜ਼ ਕਰ ਦਿੱਤਾ ਸੀ। ਇਸ ਨਾਲ ਟੀਮ ਇੰਡੀਆ 'ਚ ਉਨ੍ਹਾਂ ਦੀ ਵਾਪਸੀ ਦਾ ਰਸਤਾ ਲਗਭਗ ਬੰਦ ਹੋ ਗਿਆ ਹੈ। ਹਾਲਾਂਕਿ ਧਵਨ ਇਸ ਗੱਲ ਤੋਂ ਜ਼ਿਆਦਾ ਪਰੇਸ਼ਾਨ ਨਹੀਂ ਸਨ ਪਰ ਪਿਛਲੇ ਦੋ ਸਾਲਾਂ 'ਚ ਵਾਪਰੀ ਇਕ ਘਟਨਾ ਨੇ ਉਨ੍ਹਾਂ ਨੂੰ ਤੋੜ ਦਿੱਤਾ। ਇਸ 'ਚ ਧਵਨ ਨੇ ਆਪਣੀ ਜ਼ਿੰਦਗੀ ਦੀ ਸਭ ਤੋਂ ਕੀਮਤੀ ਚੀਜ਼ ਗੁਆ ਦਿੱਤੀ। ਇੱਥੇ ਅਸੀਂ ਉਨ੍ਹਾਂ ਦੇ ਪੁੱਤਰ ਜ਼ੋਰਾਵਰ ਦੀ ਗੱਲ ਕਰ ਰਹੇ ਹਾਂ। ਰਿਟਾਇਰਮੈਂਟ ਤੋਂ ਬਾਅਦ ਧਵਨ ਨੇ ਇਕ ਵਾਰ ਫਿਰ ਆਪਣੇ ਪੁੱਤਰ ਨੂੰ ਯਾਦ ਕੀਤਾ। ਇਸ ਤੋਂ ਪਹਿਲਾਂ ਵੀ ਉਹ ਆਪਣੇ ਲਈ ਜ਼ੋਰਾਵਰ ਦੀ ਮਹੱਤਤਾ ਬਾਰੇ ਕਈ ਵਾਰ ਦੱਸ ਚੁੱਕੇ ਹਨ। ਹਾਲ ਹੀ ਵਿੱਚ, ਇੱਕ ਪੋਡਕਾਸਟ 'ਤੇ, ਉਨ੍ਹਾਂ ਨੇ ਖੁਲਾਸਾ ਕੀਤਾ ਕਿ ਉਹ 6 ਮਹੀਨਿਆਂ ਤੋਂ ਆਪਣੇ ਪੁੱਤਰ ਨੂੰ ਨਹੀਂ ਮਿਲ ਪਾ ਰਹੇ ਹਨ। ਉਹ ਆਪਣੇ ਪੁੱਤਰ ਨਾਲ ਵੀਡੀਓ ਕਾਲ 'ਤੇ ਗੱਲ ਕਰਦੇ ਹਨ। ਧਵਨ ਦਾ ਪੁੱਤਰ ਉਨ੍ਹਾਂ ਦੀ ਸਾਬਕਾ ਪਤਨੀ ਆਇਸ਼ਾ ਨਾਲ ਆਸਟ੍ਰੇਲੀਆ 'ਚ ਰਹਿੰਦਾ ਹੈ ਅਤੇ ਉਨ੍ਹਾਂ ਨੇ ਇੱਛਾ ਪ੍ਰਗਟਾਈ ਸੀ ਕਿ ਉਨ੍ਹਾਂ ਦਾ ਪੁੱਤਰ ਕਦੇ ਭਾਰਤ ਆਵੇ।

PunjabKesari
ਧਵਨ ਪੁੱਤਰ ਤੋਂ ਦੂਰ
ਧਵਨ ਨੇ 2012 'ਚ ਆਸਟ੍ਰੇਲੀਆ ਦੀ ਆਇਸ਼ਾ ਮੁਖਰਜੀ ਨਾਲ ਵਿਆਹ ਕੀਤਾ ਸੀ ਅਤੇ 2014 'ਚ ਉਨ੍ਹਾਂ ਦੇ ਪੁੱਤਰ ਦਾ ਜਨਮ ਹੋਇਆ ਸੀ। ਅਗਲੇ ਸਾਲ ਹੀ ਉਹ ਆਪਣੇ ਪਰਿਵਾਰ ਨਾਲ ਆਸਟ੍ਰੇਲੀਆ ਵਿਚ ਰਹਿਣ ਲੱਗੇ ਸੀ। ਹਾਲਾਂਕਿ ਉਨ੍ਹਾਂ ਨੇ ਆਪਣਾ ਜ਼ਿਆਦਾਤਰ ਸਮਾਂ ਟੀਮ ਇੰਡੀਆ ਨਾਲ ਬਿਤਾਇਆ। ਆਇਸ਼ਾ ਅਤੇ ਧਵਨ ਦੇ ਰਿਸ਼ਤੇ 'ਚ ਖਟਾਸ ਆ ਗਈ ਅਤੇ ਉਨ੍ਹਾਂ ਨੇ ਵਿਆਹ ਦੇ 9 ਸਾਲ ਬਾਅਦ ਰਿਸ਼ਤਾ ਖਤਮ ਕਰ ਦਿੱਤਾ। 2023 ਵਿੱਚ, ਧਵਨ ਨੇ ਅਧਿਕਾਰਤ ਤੌਰ 'ਤੇ ਮਾਨਸਿਕ ਪਰੇਸ਼ਾਨੀ ਦੇ ਆਧਾਰ 'ਤੇ ਤਲਾਕ ਲੈ ਲਿਆ। ਉਦੋਂ ਤੋਂ ਉਹ ਆਪਣੇ ਪੁੱਤਰ ਜ਼ੋਰਾਵਰ ਤੋਂ ਦੂਰ ਹੋ ਗਏ।


Aarti dhillon

Content Editor

Related News