IPL ਸੀਜ਼ਨ 12 ਤੋਂ ਪਹਿਲਾਂ 10 ਕਰੋਡ਼ ਲਈ ਟੀਮ ਛੱਡਣਗੇ ਸ਼ਿਖਰ ਧਵਨ

10/24/2018 4:43:38 PM

ਨਵੀਂ ਦਿੱਲੀ— ਡਿਅਨ ਪ੍ਰੀਮੀਅਰ ਲੀਗ ਦੇ 12ਵੇਂ ਸੀਜ਼ਨ ਦੇ ਸ਼ੁਰੂ ਹੋਣ 'ਚ ਅਜੇ ਕਾਫੀ ਸਮਾਂ ਬਚਿਆ ਹੈ ਪਰ ਇਸ ਤੋਂ ਪਹਿਲਾਂ ਖਬਰ ਹੈ ਕਿ ਸਨਰਾਈਜ਼ਰਜ਼ ਹੈਦਰਾਬਾਦ ਦੇ ਅਹਿਮ ਖਿਡਾਰੀ ਸ਼ਿਖਰ ਧਵਨ ਆਪਣੀ ਟੀਮ ਨੂੰ ਛੱਡ ਸਕਦੇ ਹਨ। ਮੀਡੀਆ ਰਿਪੋਟਰਸ ਦੇ ਮੁਤਾਬਕ ਧਵਨ ਨੇ ਹੈਦਰਾਬਾਦ ਛੱਡ ਕੇ ਕਿੰਗਜ਼ ਇਲੈਵਨ ਪੰਜਾਬ 'ਚ ਸ਼ਾਮਲ ਹੋਣ ਦਾ ਮਨ ਬਣਾ ਲਿਆ ਹੈ। ਧਵਨ ਲਈ ਪੰਜਾਬ ਦੀ ਟੀਮ ਦੁਗਣੀ ਰਕਮ ਚੁਕਾ ਸਕਦੀ ਹੈ। ਖਬਰ ਹੈ ਕਿ ਉਨ੍ਹਾਂ ਦੀ ਜਗ੍ਹਾ ਕਰੁਣ ਨਾਇਰ ਨੂੰ ਪੰਜਾਬ ਦੀ ਟੀਮ ਸਨਰਾਈਜ਼ਰਜ਼ ਹੈਦਰਾਬਾਦ ਦੇਵੇਗੀ।

ਧਵਨ ਨੂੰ ਹੈਦਰਾਬਾਦ ਦੀ ਟੀਮ ਨੇ 5.2 ਕਰੋੜ 'ਚ ਖਰੀਦਿਆ ਸੀ, ਮੀਡੀਆ ਰਿਪੋਰਟਰਸ ਮੁਤਾਬਕ ਟੀਮ ਇੰਡੀਆ ਦਾ ਇਹ ਓਪਨਰ 10 ਕਰੋੜ 40 ਲੱਖ ਰੁਪਏ. 'ਚ ਕਿੰਗਜ਼ ਇਲੈਵਨ ਪੰਜਾਬ ਦੀ ਟੀਮ ਨਾਲ ਜੁੜ ਸਕਦਾ ਹੈ। ਹਾਲਾਂਕਿ ਪੰਜਾਬ ਤੋਂ ਪਹਿਲਾਂ ਇਹ ਅਨੁਮਾਨ ਲਗਾ ਰਹੇ ਸਨ ਕਿ ਧਵਨ ਮੁੰਬਈ ਇੰਡੀਅਨਜ਼ ਨਾਲ ਜੁੜ ਸਕਦੇ ਹਨ। ਕੁਝ ਹੀ ਹਫਤਿਆਂ 'ਚ ਆਈ.ਪੀ.ਐੱਲ. ਦੀ ਟ੍ਰਾਸਫਰ ਵਿੰਡੋ ਬੰਦ ਹੋ ਜਾਵੇਗੀ ਅਤੇ ਉਸਦੇ ਬਾਅਦ ਹੀ ਧਵਨ ਨੂੰ ਲੈ ਕੇ ਕੋਈ ਰਸਮੀ ਘੋਸ਼ਣਾ ਸੁਣਨ ਨੂੰ ਮਿਲ ਸਕਦੀ ਹੈ, ਫਿਲਹਾਲ ਉਨ੍ਹਾਂ ਦੇ ਹੈਦਰਾਬਾਦ ਤੋਂ ਬਾਹਰ ਜਾਣ ਲਈ ਸਿਰਫ ਅਨੁਮਾਨ ਹੀ ਲਗ ਰਿਹਾ ਹੈ।

ਹਾਲ ਹੀ 'ਚ ਸਨਰਾਈਜ਼ਰਜ਼ ਹੈਦਰਾਬਾਦ ਦੇ ਇਕ ਅਧਿਕਾਰੀ ਨੇ ਮੁੰਬਈ ਮਿਰਰ ਨੂੰ ਕਿਹਾ ਸੀ,' ਇਹ ਠੀਕ ਹੈ ਜੇਕਰ ਸਾਨੂੰ ਕੁਝ ਚੰਗੇ ਖਿਡਾਰੀ ਮਿਲਦੇ ਹਨ ਤਾਂ ਸਾਨੂੰ ਤੁਹਾਨੂੰ ਲੈਣ ਲਈ ਤਿਆਰ ਹੈ। ਰਿਪੋਰਟ 'ਚ ਅੱਗੇ ਦੱਸਿਆ ਗਿਆ ਹੈ ਕਿ ਫ੍ਰੈਚਾਇਜ਼ੀ ਕਿੰਗਜ਼ ਇਲੈਵਨ ਪੰਜਾਬ ਅਤੇ ਦਿੱਲੀ ਡੇਅਰਡੇਵਿਲਸ ਨਾਲ ਵੀ ਖਰੀਦ ਫਰੋਖਤ 'ਚ ਲੱਗੀ ਹੈ। ਆਈ.ਪੀ.ਐੱਲ. ਟ੍ਰੇਡਿੰਗ ਵਿੰਡੋ ਅਜੇ ਇਕ ਹਫਤੇ ਲਈ ਖੁਲੀ ਹੈ, ਕਲ ਮੁੰਬਈ ਮਿਰਰ ਨੇ ਪੁਸ਼ਟੀ ਕੀਤੀ ਸੀ ਕਿ ਦਿ.ਅਫਰੀਕੀ ਖਿਡਾਰੀ ਕਿਵੰਟਨ ਡਿ ਕਾਕ ਮੁੰਬਈ ਇੰਡੀਅਨਜ਼ ਨੇ ਖਰੀਦ ਲਿਆ ਹੈ। ਬੰਗਲਾਦੇਸ਼ ਦੇ ਤੇਜ਼ ਗੇਂਦਬਾਜ਼ ਮੁਸਤਾਫਿਜੁਰ ਰਹਿਮਾਨ ਨੂੰ ਮੁੰਬਈ ਇੰਡੀਅਨਜ਼ ਨੇ ਰਿਲੀਜ ਕਰ ਦਿੱਤਾ ਹੈ। ਈ.ਐੱਸ.ਪੀ.ਐੱਨ.ਕ੍ਰਿਕਇੰਫੋ ਦੀ ਇਕ ਰਿਪੋਰਟ ਮੁਤਾਬਕ ਇਸ ਵਾਰ ਵੀ ਆਈ.ਪੀ.ਐੱਲ. ਨੀਲਾਮੀ 16 ਦਸੰਬਰ ਨੂੰ ਗੋਆ 'ਚ ਹੋਵੇਗੀ।


Related News