ਟੈਸਟ ਕ੍ਰਿਕਟ ''ਚ ਏਸ਼ੀਆ ਤੋਂ ਬਾਹਰ 5 ਸਾਲਾਂ ''ਚ ਸਿਰਫ 1 ਸੈਂਕੜਾ ਹੀ ਜੜ ਸਕਿਆ ਇਹ ਭਾਰਤੀ ਖਿਡਾਰੀ

Tuesday, Aug 07, 2018 - 04:26 PM (IST)

ਟੈਸਟ ਕ੍ਰਿਕਟ ''ਚ ਏਸ਼ੀਆ ਤੋਂ ਬਾਹਰ 5 ਸਾਲਾਂ ''ਚ ਸਿਰਫ 1 ਸੈਂਕੜਾ ਹੀ ਜੜ ਸਕਿਆ ਇਹ ਭਾਰਤੀ ਖਿਡਾਰੀ

ਨਵੀਂ ਦਿੱਲੀ (ਬਿਊਰੋ)— ਬਰਮਿੰਘਮ 'ਚ ਹੋਏ ਪਹਿਲੇ ਟੈਸਟ ਮੈਚ 'ਚ ਭਾਰਤੀ ਟੀਮ ਦੇ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਕਾਫੀ ਖਰਾਬ ਫਾਰਮ ਤੋਂ ਜੂਝਦੇ ਨਜ਼ਰ ਆਏ। ਇੰਗਲੈਂਡ ਖਿਲਾਫ 31 ਦੌੜਾਂ ਨਾਲ ਹਾਰਨ ਦੇ ਬਾਅਦ ਟੀਮ ਇੰਡੀਆ ਦੀ ਬੱਲੇਬਾਜ਼ੀ 'ਤੇ ਲਗਾਤਾਰ ਸਵਾਲ ਉਠ ਰਹੇ ਹਨ। ਧਵਨ ਨੇ ਇਸ ਮੈਚ ਦੀ ਪਹਿਲੀ ਪਾਰੀ 'ਚ 26 ਅਤੇ ਦੂਜੀ ਪਾਰੀ 'ਚ ਸਿਰਫ 13 ਦੌੜਾਂ ਹੀ ਬਣਾਈਆਂ। ਸਾਲ 2013 'ਚ ਆਪਣੇ ਟੈਸਟ ਕਰੀਅਰ ਦੀ ਸ਼ੁਰੂਆਤ ਕਰਨ ਵਾਲੇ ਗੱਬਰ ਨੇ ਏਸ਼ੀਆ ਤੋਂ ਬਾਹਰ ਸਿਰਫ ਇਕ ਹੀ ਵਾਰ ਸੈਂਕੜੇ ਵਾਲੀ ਪਾਰੀ ਖੇਡੀ ਹੈ ਜੋ ਕਾਫੀ ਨਿਰਾਸ਼ਾਜਨਕ ਗੱਲ ਹੈ।
PunjabKesari
ਏਸ਼ੀਆ ਤੋਂ ਬਾਹਰ ਸਿਰਫ 1 ਹੀ ਸੈਂਕੜਾ
ਟੈਸਟ ਕਰੀਅਰ ਦੀ ਸ਼ੁਰੂਆਤ ਕਰਨ ਦੇ ਬਾਅਦ ਧਵਨ ਨਿਊਜ਼ੀਲੈਂਡ, ਇੰਗਲੈਂਡ, ਆਸਟਰੇਲੀਆ, ਵੈਸਟ ਇੰਡੀਜ਼ ਦਾ ਇਕ-ਇਕ ਵਾਰ ਦੌਰਾ ਕਰ ਚੁੱਕੇ ਹਨ। ਇਸ ਦੌਰਾਨ ਉਨ੍ਹਾਂ ਨੇ 7 ਸੈਂਕੜੇ ਬਣਾਏ ਜਿਸ 'ਚੋਂ ਏਸ਼ੀਆ ਦੇ ਬਾਹਰ ਸਿਰਫ ਇਕ ਵਾਰ ਹੀ ਸੈਂਕੜੇ ਵਾਲੀ ਪਾਰੀ ਖੇਡ ਸਕੇ। ਸਾਲ 2014 'ਚ ਨਿਊਜ਼ੀਲੈਂਡ ਦੇ ਦੌਰੇ 'ਤੇ ਧਵਨ ਨੇ 115 ਦੌੜਾਂ ਦੀ ਪਾਰੀ ਖੇਡੀ ਸੀ। ਜਦਕਿ ਇਸ ਦੌਰਾਨ ਦੋ ਵਾਰ ਸਾਲ 2013 ਅਤੇ 2018 'ਚ ਦੱਖਣੀ ਅਫਰੀਕਾ ਦਾ ਦੌਰਾ ਕਰ ਚੁੱਕੇ ਹਨ।
PunjabKesari
ਧਵਨ ਦੇ ਇਸ ਪ੍ਰਦਰਸ਼ਨ ਨੂੰ ਦੇਖਦੇ ਹੋਏ ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਉਨ੍ਹਾਂ ਨੂੰ ਟੀਮ 'ਚ ਸ਼ਾਮਲ ਕੀਤਾ। ਏਸ਼ੀਆ ਦੇ ਬਾਹਰ ਧਵਨ ਨੇ ਕੁੱਲ 15 ਟੈਸਟ ਮੈਚ ਖੇਡੇ ਹਨ ਜਿਸ 'ਚ ਉਨ੍ਹਾਂ 28.17 ਦੀ ਔਸਤ ਨਾਲ 789 ਦੌੜਾਂ ਬਣਾਈਆਂ। ਇਸ ਦੌਰਾਨ ਨਿਊਜ਼ੀਲੈਂਡ 'ਤੇ 115 ਦੌੜਾਂ ਦੀ ਪਾਰੀ ਸਰਵਸ੍ਰੇਸ਼ਠ ਰਹੀ ਹੈ। ਸਾਲ 2014 'ਚ ਇੰਗਲੈਂਡ ਦੌਰੇ 'ਤੇ ਦੋ ਮੈਚਾਂ 'ਚ 7, 31, 6 ਅਤੇ 37 ਦੌੜਾਂ ਬਣਾਈਆਂ ਸਨ। ਹੁਣ ਦੇਖਣਾ ਹੋਵੇਗਾ ਕਿ ਕੀ ਧਵਨ ਦੂਜੇ ਟੈਸਟ 'ਚ ਵੀ ਇਸੇ ਲੈਅ ਨੂੰ ਦੁਹਰਾਉਣਗੇ ਜਾਂ ਫਿਰ ਕੋਹਲੀ ਦੀਆਂ ਉਮੀਦਾਂ 'ਤੇ ਖਰੇ ਉਤਰਨਗੇ।


Related News