ਮੁਸ਼ਤਾਕ ਅਲੀ ਟਰਾਫੀ ''ਚ ਦਿੱਲੀ ਨੇ ਮਹਾਰਾਸ਼ਟਰ ਨੂੰ ਹਰਾਇਆ, ਧਵਨ ਫਿਰ ਫਲਾਪ

Thursday, Nov 21, 2019 - 05:22 PM (IST)

ਮੁਸ਼ਤਾਕ ਅਲੀ ਟਰਾਫੀ ''ਚ ਦਿੱਲੀ ਨੇ ਮਹਾਰਾਸ਼ਟਰ ਨੂੰ ਹਰਾਇਆ, ਧਵਨ ਫਿਰ ਫਲਾਪ

ਸੂਰਤ— ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਦੀ ਖਰਾਬ ਫਾਰਮ ਜਾਰੀ ਹੈ ਪਰ ਦਿੱਲੀ ਨੇ ਸਈਅਦ ਮੁਸ਼ਤਾਕ ਅਲੀ ਟਰਾਫੀ ਟੀ-20 ਟੂਰਨਾਮੈਂਟ ਦੇ ਪਹਿਲੇ ਲੀਗ ਮੈਚ 'ਚ ਮਹਾਰਾਸ਼ਟਰ ਨੂੰ 77 ਦੌੜਾਂ ਨਾਲ ਹਰਾਇਆ। ਦਿੱਲੀ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਪੰਜ ਵਿਕਟਾਂ 'ਤੇ 167 ਦੌੜਾਂ ਬਣਾਈਆਂ। ਜਵਾਬ 'ਚ ਮਹਾਰਾਸ਼ਰ ਦੀ ਟੀਮ 17.2 ਓਵਰ 'ਚ 90 ਦੌੜਾਂ 'ਤੇ ਸਿਮਟ ਗਈ। ਬੇਕਾਬੂ ਆਫ ਸਪਿਨਰ ਨਿਤੀਸ਼ ਰਾਣਾ ਨੇ 17 ਦੌੜਾਂ ਦੇ ਕੇ ਚਾਰ ਵਿਕਟ ਝਟਕਾਏ। ਧਵਨ 22 ਗੇਂਦ 'ਚ 24 ਦੌੜਾਂ ਹੀ ਬਣਾ ਸਕੇ।

ਧਵਨ ਨੇ ਸ਼ੂਰੂਆਤ ਚੰਗੀ ਕੀਤੀ ਅਤੇ ਹਿਤੇਨ ਦਲਾਲ ਦੇ ਨਾਲ 44 ਦੌੜਾਂ ਦੀ ਸਾਂਝੇਦਾਰੀ ਕੀਤੀ ਪਰ ਲੰਬੀ ਪਾਰੀ ਨਹੀਂ ਖੇਡ ਸਕੇ। ਫੀਲਡਿੰਗ ਦੇ ਸਮੇਂ 'ਚ ਉਨ੍ਹਾਂ ਨੂੰ ਖੱਬੇ ਗੋਡੇ 'ਚ ਸੱਟ ਵੀ ਲੱਗੀ ਅਤੇ ਉਨ੍ਹਾਂ ਨੂੰ ਡਾਕਟਰੀ ਸਹਾਇਤਾ ਲੈਣੀ ਪਈ। ਬਾਅਦ 'ਚ ਉਨ੍ਹਾਂ ਨੇ ਪੱਟੀ ਲੱਗੇ ਖੱਬੇ ਗੋਡੇ ਦੀ ਤਸਵੀਰ ਟਵਿੱਟਰ 'ਤੇ ਵੀ ਪਾਈ। ਆਫ ਬ੍ਰੇਕ ਗੇਂਦਬਾਜ਼ ਸ਼ਮਸ਼ੂਜਾਮਾ ਕਾਜ਼ੀ ਨੇ ਸਤਵੇਂ ਓਵਰ 'ਚ ਉਨ੍ਹਾਂ ਦਾ ਵਿਕਟ ਲਿਆ। ਦਿੱਲੀ ਦਾ ਸਕੋਰ ਦੋ ਵਿਕਟਾਂ 'ਤੇ 44 ਦੌੜਾਂ ਹੋ ਗਿਆ।

ਤੀਜੇ ਨੰਬਰ 'ਤੇ ਉਤਰੇ ਅਨੁਜ ਰਾਵਤ (10) ਵੀ ਸਸਤੇ 'ਚ ਆਉਣ ਹੋਏ ਪਰ ਕਪਤਾਨ ਧਰੁਵ ਸ਼ੋਰੇ ਨੇ 37 ਗੇਂਦਾਂ 'ਚ ਅਜੇਤੂ 48 ਦੌੜਾਂ ਬਣਾਈਆਂ। ਰਾਣਾ ਨੇ 21 ਅਤੇ ਹਿੰਮਤ ਸਿੰਘ ਨੇ 32 ਦੌੜਾਂ ਬਣਾਈਆਂ। ਮਹਾਰਾਸ਼ਟਰ ਦੇ ਵਿਕਟ ਨਿਯਮਿਤ ਵਕਫੇ 'ਤੇ ਡਿਗਦੇ ਗਏ। ਯੁਵਾ ਬੱਲੇਬਾਜ਼ ਰਿਤੂਰਾਜ ਗਾਇਕਵਾੜ (42) ਨੂੰ ਛੱਡ ਕੇ ਮਹਾਰਾਸ਼ਟਰ ਦਾ ਕੋਈ ਵੀ ਬੱਲੇਬਾਜ਼ ਨਹੀਂ ਚਲ ਸਕਿਆ।


author

Tarsem Singh

Content Editor

Related News