ਸ਼ੈਫਾਲੀ ਤੇ ਵੇਦਾ ਭਾਰਤ ਦੀ ਆਸਟਰੇਲੀਆ-ਏ ''ਤੇ ਜਿੱਤ ''ਚ ਬਣੀਆਂ ਸਟਾਰ

12/12/2019 7:09:01 PM

ਬ੍ਰਿਸਬੇਨ : ਸ਼ੈਫਾਲੀ ਵਰਮਾ (124 ਦੌੜਾਂ) ਤੇ ਕਪਤਾਨ ਵੇਦਾ ਕ੍ਰਿਸ਼ਣਾਮੂਰਤੀ (113 ਦੌੜਾਂ) ਦੇ ਸੈਂਕੜਿਆਂ ਦੀ ਮਦਦ ਨਾਲ ਭਾਰਤ-ਏ ਨੇ  ਆਸਟਰੇਲੀਆ-ਏ ਕ੍ਰਿਕਟ ਟੀਮ ਨੂੰ ਵੀਰਵਾਰ ਨੂੰ ਇੱਥੇ ਐਲਨ ਬਾਰਡਰ ਫੀਲਡ ਮੈਦਾਨ 'ਤੇ ਪਹਿਲੇ ਗੈਰ ਅਧਿਕਾਰਤ ਵਨ ਡੇ ਮੁਕਾਬਲੇ ਵਿਚ 16 ਦੌੜਾਂ ਨਾਲ ਹਰਾ ਦਿੱਤਾ। ਭਾਰਤ-ਏ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਨਿਰਧਾਰਿਤ 50 ਓਵਰਾਂ ਵਿਚ 9 ਵਿਕਟਾਂ 'ਤੇ 312 ਦੌੜਾਂ ਬਣਾਈਆਂ, ਜਿਸ ਦੇ ਜਵਾਬ ਵਿਚ ਆਸਟਰੇਲੀਆਈ ਟੀਮ 9 ਵਿਕਟਾਂ 'ਤੇ 296 ਦੌੜਾਂ ਹੀ ਬਣਾ ਸਕੀ। ਆਸਟਰੇਲੀਆ ਦੀ ਪਾਰੀ ਵਿਚ ਕਪਤਾਨ ਤਾਹਿਲਾ ਮੈਕਗ੍ਰਾ ਨੇ 97 ਦੌੜਾਂ ਤੇ ਐਨਾਬੇਲ ਸਦਰਲੈਂਡ ਨੇ 52 ਦੌੜਾਂ ਦੇ ਅਰਧ ਸੈਂਕੜੇ ਵਾਲੀਆਂ ਪਾਰੀਆਂ ਖੇਡੀਆਂ।  ਭਾਰਤੀ ਟੀਮ ਵਲੋਂ ਗੇਂਦਬਾਜ਼ ਦੇਵਿਕਾ ਵੈਦ ਨੇ 55 ਦੌੜਾਂ 'ਤੋਂ ਸਭ ਤੋਂ ਵੱਧ 4 ਵਕਟਾਂ ਲਈਆਂ ਜਦਕਿ ਦਯਾਲਾਨ ਹੇਮਲਤਾ ਨੂੰ 31 ਦੌੜਾਂ 'ਤੇ ਦੋ ਵਿਕਟਾਂ ਮਿਲੀਆਂ।

PunjabKesari

ਭਾਰਤੀ ਪਾਰੀ ਵਿਚ ਸ਼ੈਫਾਲੀ ਨੇ 78 ਗੇਂਦਾਂ 'ਤੇ 19 ਚੌਕੇ ਤੇ 4 ਛੱਕੇ ਲਾਉਂਦਿਆਂ 124 ਦੌੜਾਂ ਦੀ ਸੈਂਕੜੇ ਵਾਲੀ ਪਾਰੀ ਖੇਡੀ ਜਦਕਿ ਚੌਥੇ ਨੰਬਰ 'ਤੇ ਉਤਰੀ ਕਪਤਾਨ ਵੇਦਾ ਨੇ 99 ਗੇਂਦਾਂ 'ਤੇ 16 ਚੌਕਿਆਂ ਤੇ 1 ਛੱਕੇ ਦੀ ਮਦਦ ਨਾਲ 113 ਦੌੜਾਂ ਬਣਾਈਆਂ। ਦੋਵਾਂ ਨੇ 119 ਦੌੜਾਂ ਦੀ ਸਾਂਝੇਦਾਰੀ ਕੀਤੀ। ਦੋਵਾਂ ਨੇ ਭਾਰਤ ਨੂੰ 300 ਦੇ ਅੰਕੜੇ ਤਕ ਪਹੁੰਚਾਇਆ। ਭਾਰਤ ਨੇ ਇਸ ਜਿੱਤ ਦੇ ਨਾਲ ਤਿੰਨ ਮੈਚਾਂ ਦੀ ਸੀਰੀਜ਼ ਵਿਚ 1-0 ਦੀ ਬੜ੍ਹਤ ਬਣਾ ਲਈ ਹੈ। ਦੂਜਾ ਮੈਚ ਸ਼ਨੀਵਾਰ ਨੂੰ ਖੇਡਿਆ ਜਾਵੇਗਾ।


Related News